• Home »
  • ਖਬਰਾਂ
  • » ਕੋਲਿਆਂਵਾਲੀ ਦੇ ਫਰਜ਼ੰਦ ‘ਤੇ ਹਮਲੇ ਦੇ ਦੋਸ਼ ‘ਚ 12 ਕਾਂਗਰਸੀਆਂ ‘ਤੇ ਕੇਸ ਦਰਜ

ਕੋਲਿਆਂਵਾਲੀ ਦੇ ਫਰਜ਼ੰਦ ‘ਤੇ ਹਮਲੇ ਦੇ ਦੋਸ਼ ‘ਚ 12 ਕਾਂਗਰਸੀਆਂ ‘ਤੇ ਕੇਸ ਦਰਜ

-ਪੰਜਾਬੀਲੋਕ ਬਿਊਰੋ
ਲੰਘੀ ਸ਼ਾਮ 8 ਵਜੇ ਦੇ ਕਰੀਬ ਮਲੋਟ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀ ਐਸਜੀਪੀਸੀ ਮੈਂਬਰ ਤੇ ਜ਼ਿਲਾ ਮੁਕਤਸਰ ਦੇ ਪਾਰਟੀ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ ਦੇ ਫਰਜੰਦ ਪਰਮਿੰਦਰ ਸਿੰਘ ‘ਤੇ ਹੋਏ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ, ਪਹਿਲਾਂ ਕਾਰ ‘ਤੇ ਗੋਲੀਆਂ ਚਲਾਈਆਂ ਫੇਰ ਪਰਮਿੰਦਰ ਸਿੰਘ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਕੁੱਟਿਆ ਗਿਆ ਤੇ ਲੱਤਾਂ ਤੋੜ ਦਿੱਤੀਆਂ ਗਈਆਂ। ਹਮਲੇ ਦੀ ਉਂਗਲ ਕਾਂਗਰਸੀਆਂ ਵੱਲ ਹੋਈ ਤੇ, ਅੱਜ ਪੁਲਿਸ ਨੇ 12 ਵਿਅਕਤੀਆਂ ‘ਤੇ ਕੇਸ ਦਰਜ ਕੀਤਾ ਹੈ। ਇਨਾਂ ‘ਚ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਦੀਪ ਸਿੰਘ, ਕਾਂਗਰਸ ਦੇ ਸਾਬਕਾ ਕੌਂਸਲਰ ਬਖਸ਼ੀਸ਼ ਸਿੰਘ, ਮਨਪ੍ਰੀਤ ਸਿੰਘ ਮੰਨਾ ਤੇ ਧਨਜੀਤ ਸਿੰਘ ਤੋਂ ਇਲਾਵਾ 8 ਹੋਰ ਵਿਅਕਤੀ ਸ਼ਾਮਲ ਹਨ।
ਜ਼ਖਮੀ ਪਰਮਿੰਦਰ ਨੂੰ ਬਠਿੰਡਾ ਦੇ ਮੈਕਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਆਈਸੀਯੂ ‘ਚ ਭਰਤੀ ਹੈ।ਅੱਜ ਉਸ  ਦਾ ਹਾਲ ਜਾਨਣ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਹਸਪਤਾਲ ਪਹੁੰਚੇ। ਤੇ ਦਿਆਲ ਸਿੰਘ ਤੋਂ ਘਟਨਾ ਦੀ ਜਾਣਕਾਰੀ ਲਈ ਅਤੇ ਹਮਲੇ ਦੀ ਨਿੰਦਾ ਕੀਤੀ।