• Home »
  • ਖਬਰਾਂ
  • » ਡੇਰਾ ਸਿਰਸਾ ‘ਚ ਲਾਪਤਾ ਹੋਏ ਨੌਜਵਾਨ ਦੇ ਪਰਿਵਾਰ ਨੂੰ ਧਮਕੀਆਂ

ਡੇਰਾ ਸਿਰਸਾ ‘ਚ ਲਾਪਤਾ ਹੋਏ ਨੌਜਵਾਨ ਦੇ ਪਰਿਵਾਰ ਨੂੰ ਧਮਕੀਆਂ

-ਪੰਜਾਬੀਲੋਕ ਬਿਊਰੋ
ਡੇਰਾ ਸਿਰਸਾ ‘ਤੇ ਸਾਲ 2005 ਵਿੱਚ ਮੋਗਾ ਜ਼ਿਲੇ ਦੇ ਪਿੰਡ ਖੋਸਾ ਰਣਧੀਰ ਦੇ 22 ਸਾਲਾ ਗੱਭਰੂ ਨੂੰ ਲਾਪਤਾ ਕਰਨ ਦੇ ਦੋਸ਼ ਲੱਗੇ ਹੋਏ ਨੇ, ਗੁਰਮੀਤ ਰਾਮ ਰਹੀਮ ਦੇ ਜੇਲ ਜਾਣ ਮਗਰੋਂ ਪੀੜਤ ਪਰਿਵਾਰ ਨੇ ਮਾਮਲਾ ਚੁੱਕਿਆ ਤੇ ਇਨਸਾਫ ਦੀ ਮੰਗ ਕੀਤੀ, ਪਰ ਉਹਨਾਂ ਨੂੰ ਧਮਕੀਆਂ ਤੇ ਲਾਲਚ ਦਿੱਤਾ ਜਾ ਰਿਹਾ ਹੈ। ਪੀੜਤ ਪਰਿਵਾਰ ਨੇ 9 ਅਕਤੂਬਰ ਨੂੰ ਐਸ ਐਸ ਪੀ ਮੋਗਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਉਨਾਂ ਨੂੰ ਕੇਸ ਵਾਪਸ ਲੈਣ ਲਈ ਪੈਸਿਆਂ ਦਾ ਲਾਲਚ ਵੀ ਦਿੱਤਾ ਜਾ ਰਿਹਾ ਹੈ ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਲਾਲਚ ਤੇ ਧਮਕੀਆਂ ਦੇਣ ਵਾਲੇ ਉਹਨਾਂ ਦੇ ਪਿੰਡ ਦੇ ਹੀ ਡੇਰਾ ਪ੍ਰੇਮੀ ਹਨ। ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਪੀੜਤ ਪਰਿਵਾਰ ਨੇ ਪ੍ਰਧਾਨ ਮੰਤਰੀ ਦੇ ਨਾਮ ਚਿੱਠੀ ਲਿਖ ਕੇ ਸਾਰੀ ਵਾਰਤਾ ਦੱਸੀ ਹੈ ਤੇ ਕੇਸ ਦੀ ਸੀ ਬੀ ਆਈ ਤੋਂ ਜਾਂਚ ਦੀ ਮੰਗ ਕੀਤੀ ਹੈ।
ਇਸ ਮਗਰੋਂ ਸਿਰਸਾ ਦੇ ਐਸ ਪੀ ਨੇ ਪੀੜਤ ਪਰਿਵਾਰ ਨੂੰ ਸੱਦਿਆ, ਅੱਧਾ ਘੰਟਾ ਬਿਆਨ ਲਏ ਤੇ ਦੋ ਕਾਗਜ਼ਾਂ ‘ਤੇ ਦਸਤਖਤ ਕਰਵਾ ਲਏ।