• Home »
  • ਖਬਰਾਂ
  • » ਪਸ਼ੂ ਤਸਕਰਾਂ ਦੇ ਹਮਲੇ ‘ਚ ਜ਼ਖਮੀ ਜਵਾਨ ਦੀ ਮੌਤ

ਪਸ਼ੂ ਤਸਕਰਾਂ ਦੇ ਹਮਲੇ ‘ਚ ਜ਼ਖਮੀ ਜਵਾਨ ਦੀ ਮੌਤ

ਗੁੱਤ ਕੱਟਣ ਦੇ ਮਾਮਲੇ ਨੂੰ ਲੈ ਕੇ ਤਣਾਅ
-ਪੰਜਾਬੀਲੋਕ ਬਿਊਰੋ
ਲੰਘੀ 16 ਅਕਤੂਬਰ ਨੂੰ ਤ੍ਰਿਪੁਰਾ ਦੇ ਸਰਹੱਦੀ ਇਲਾਕੇ ਵਿਚ ਬੀ.ਐਸ.ਐਫ 145 ਬਟਾਲੀਅਨ ਦੇ ਕਮਾਡੈਂਟ ਦੀਪਕ ਮੌਂਡਲ ਨੂੰ ਪਸ਼ੂ ਤਸਕਰਾਂ ਨੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ, ਦੀਪਕ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ।
ਓਧਰ ਕਸ਼ਮੀਰ ਦੇ ਸੋਪੋਰ ‘ਚ ਗੁੱਤ ਕੱਟਣ ਦੇ ਸ਼ੱਕ ਵਿਚ ਇਕ ਨੌਜਵਾਨ ਨੂੰ ਭੀੜ ਨੇ ਬੁਰੀ ਤਰਾਂ ਕੁੱਟਿਆ, ਉਸ ਨੂੰ ਜਿਊਂਦਾ ਸਾੜਨ, ਝੀਲ ਵਿਚ ਡੁੱਬੋ ਕੇ ਮਾਰਨ ਸਮੇਤ ਉਸ ‘ਤੇ ਟਰੈਕਟਰ ਚਾੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਪੀੜਤ ਦਾ ਨਾਂ ਵਸੀਮ ਅਹਿਮਦ ਹੈ ਤੇ ਉਹ ਸੋਪੋਰ ਦਾ ਰਹਿਣ ਵਾਲਾ ਹੈ। ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਪੁਲਿਸ ਨੇ ਉਸ ਨੂੰ ਬਚਾਅ ਕੇ ਹਸਪਤਾਲ ਦਾਖਲ ਕਰਾਇਆ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Tags: