• Home »
  • ਖਬਰਾਂ
  • » ਬਾਦਲ ਟੱਬਰ ਨੇ ‘ਕੱਠਿਆਂ 10 ਸਾਲ ਬਾਅਦ ਮਨਾਈ ਦੀਵਾਲੀ

ਬਾਦਲ ਟੱਬਰ ਨੇ ‘ਕੱਠਿਆਂ 10 ਸਾਲ ਬਾਅਦ ਮਨਾਈ ਦੀਵਾਲੀ

-ਪੰਜਾਬੀਲੋਕ ਬਿਊਰੋ
ਬਾਦਲ ਪਰਿਵਾਰ ਨੇ ਸੱਤਾ ਤੋਂ ਬਾਹਰ ਹੁੰਦਿਆਂ 10 ਸਾਲਾਂ ਬਾਅਦ ਪਹਿਲੀ ਵਾਰ ਬਾਦਲ ਪਿੰਡ ਵਿੱਚ ਇਕੱਠਿਆਂ ਦੀਵਾਲੀ ਮਨਾਈ, ਮਨਪ੍ਰੀਤ ਬਾਦਲ ਨੇ ਕੱਲ ਸਵੇਰੇ ਬਠਿੰਡਾ ਵਿੱਚ ਸੜਕ ‘ਤੇ ਆ ਕੇ ਬਜ਼ਾਰਾਂ ਵਿੱਚ ਘੁੰਮ ਕੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ, ਨਾਲ ਨਾਲ ਵਪਾਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਸ ਮਗਰੋਂ ਪਿਛਲੇ ਹਾਕਮ ਬਾਦਲ ਪਰਿਵਾਰ ਦੀ ਵਾਰੀ ਆਈ, ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੀ, ਦੋਵੇਂ ਸ਼ਹਿਰ ਵਿੱਚ ਘੁੰਮੇ, ਲੋਕਾਂ ਨੂੰ ਕੈਪਟਨ ਤੇ ਮਨਪ੍ਰੀਤ ਦੀਆਂ ਕਮੀਆਂ ਦੱਸੀਆਂ, ਧੋਬੀ ਬਜ਼ਾਰ ਬਠਿੰਡਾ ਵਿੱਚ ਜਾ ਕੇ ਇਕ ਰੇਹੜੀ ਤੋਂ ਗੋਲਗੱਪੇ ਖਾ ਕੇ ਜਨਤਾ ਨੂੰ ਸੁਨੇਹਾ ਦਿੱਤਾ ਕਿ ਅਸੀਂ ਵੀ ਖਾਸ ਤੋਂ ਆਮ ਹੋ ਗਏ..।
ਇਥੇ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਵਿਕਾਸ ਬਠਿੰਡਾ ਸ਼ਹਿਰ ਦਾ ਉਹਨਾਂ ਦੀ ਸਰਕਾਰ ਨੇ ਕਰਵਾ ਦਿੱਤਾ, ਉਸ ਦੀ ਬਰਾਬਰੀ ਮਨਪ੍ਰੀਤ ਕਰ ਹੀ ਨਹੀਂ ਸਕਦਾ।