• Home »
  • ਖਬਰਾਂ
  • » ਮੋਦੀ ਸਰਕਾਰ ਪੁਜਾਰੀਆਂ ਨੂੰ ਦੇਊ ਤਿੰਨ ਮੰਜ਼ਲਾ ਮਕਾਨ

ਮੋਦੀ ਸਰਕਾਰ ਪੁਜਾਰੀਆਂ ਨੂੰ ਦੇਊ ਤਿੰਨ ਮੰਜ਼ਲਾ ਮਕਾਨ

-ਪੰਜਾਬੀਲੋਕ ਬਿਊਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਦਾਰਨਾਥ ਮੰਦਰ ‘ਚ ਪੂਜਾ ਅਰਚਨਾ ਕੀਤੀ ਤੇ 2022 ਮਿਸ਼ਨ ਦਾ ਸੰਕਲਪ ਵੀ ਲਿਆ। ਮੋਦੀ ਨੇ ਕਿਹਾ, ਇੱਕ ਵਾਰ ਫੇਰ ਬਾਬਾ ਨੇ ਮੈਨੂੰ ਬੁਲਾਇਆ ਹੈ। ਇੱਥੇ ਮੈਨੂੰ ਜੀਵਨ ਦੇ ਕਈ ਮਹੱਤਵਪੂਰਨ ਸਾਲ ਬਿਤਾਉਣ ਦਾ ਮੌਕਾ ਮਿਲਿਆ ਪਰ ਫੇਰ ਮੈਨੂੰ ਬਾਬਾ ਨੇ ਦੇਸ਼ ਸੇਵਾ ਲਈ ਵਾਪਸ ਭੇਜ ਦਿੱਤਾ। ਇਹੀ ਬਾਬਾ ਕੇਦਾਰ ਦੀ ਸੱਚੀ ਸੇਵਾ ਹੈ।” ਉਨਾਂ ਕਿਹਾ, “ਮੈਂ ਪਵਿੱਤਰ ਮਨ ਨਾਲ ਦੇਸ਼ ਨੂੰ ਅੱਗੇ ਵਧਾਉਣ ਲਈ ਮਿਹਨਤ ਕਰਾਂਗੇ।” ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਜਦੋਂ ਕੇਦਾਰਨਾਥ ‘ਚ ਸੰਕਟ ਆਇਆ ਤਾਂ ਮੈਂ ਗੁਜਰਾਤ ਸਰਕਾਰ ਵੱਲੋਂ ਪੂਰਨ ਪੁਨਰ ਨਿਰਮਾਣ ਦੀ ਜ਼ਿੰਮੇਵਾਰੀ ਲਈ ਸੀ। ਇਸ ਗੱਲ ਨੂੰ ਲੈ ਕੇ ਦਿੱਲੀ ਕੋਹਰਾਮ ਮੱਚ ਗਿਆ ਤੇ ਉੱਤਰਾਖੰਡ ਸਰਕਾਰ ਨੇ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ।
ਮੋਦੀ ਨੇ ਕੇਦਾਰਪੁਰੀ ਚ ਦੁਬਾਰਾ ਨਿਰਮਾਣ ਦੇ ਕਰੀਬ ਪੰਜ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕੀਤੀ। ਜਿਸ ‘ਚ ਆਦਿਗੁਰੂ ਸ਼ੰਕਰਾਚਾਰੀਆ ਦੀ ਸਮਾਧੀ ਦੀ ਨੀਂਹ ਵੀ ਸ਼ਾਮਲ ਹੈ ਜੋ 2013 ‘ਚ ਆਏ ਹੜ ਨਾਲ ਤਬਾਹ ਹੋ ਗਈ ਸੀ। ਇਥੇ ਸਰਕਾਰ ਵਲੋਂ ਪੁਜਾਰੀਆਂ ਨੂੰ ਤਿੰਨ ਮੰਜ਼ਲਾਂ ਮਕਾਨ ਮਿਲਣਗੇ, ਕੇਦਾਰਨਾਥ ਮੰਦਰ ਦਾ ਮਾਰਗ ਚੌੜਾ ਹੋਵੇਗਾ, ਮੰਦਾਕਿਨੀ ਅਤੇ ਸਰਸਵਤੀ ਨਦੀ ਦੇ ਸੰਗਮ ‘ਤੇ ਘਾਟ ਬਣੇਗਾ।