• Home »
  • ਖਬਰਾਂ
  • » ਹਸਪਤਾਲ ਚ ਆਕਸੀਜਨ ਮੁੱਕੀ, ਟੀ ਬੀ ਮਰੀਜ਼ ਦੀ ਮੌਤ

ਹਸਪਤਾਲ ਚ ਆਕਸੀਜਨ ਮੁੱਕੀ, ਟੀ ਬੀ ਮਰੀਜ਼ ਦੀ ਮੌਤ

-ਪੰਜਾਬੀਲੋਕ ਬਿਊਰੋ
ਯੂ ਪੀ ਦੇ ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿੱਚ ਆਕਸੀਜਨ ਖਤਮ ਹੋਣ ਕਰਕੇ ਕਿੰਨੇ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ ਐਨਾ ਰੌਲਾ ਪਿਆ ਸੀ ਕਿ ਲੱਗਦਾ ਸੀ ਕਿ ਸਾਰੇ ਹਸਪਤਾਲ ਪ੍ਰਬੰਧਾਂ ਨੂੰ ਲੈ ਕੇ ਲੀਹ ‘ਤੇ ਆ ਜਾਣਗੇ, ਪਰ ਇਹ ਭਾਰਤ ਹੈ ਜਨਾਬ, ਜਿੱਥੇ ਨਾ ਸੁਧਰਨ ਵਾਲਾ ਪਰਨਾਲਾ ਸ਼ਰੀਕ ਦੀ ਹਿੱਕ ‘ਚ ਗੱਡੇ ਵੰਝ ਵਾਂਗਰ ਸਦਾ ਕਾਇਮ ਰਹਿੰਦਾ ਹੈ..
ਕੱਲ ਅੰਮ੍ਰਿਤਸਰ ਦੇ ਟੀ ਬੀ ਹਸਪਤਾਲ ਵਿੱਚ ਆਕਸੀਜਨ ਮੁੱਕਣ ਨਾਲ 42 ਸਾਲਾ ਮਰੀਜ਼ ਦੀ ਮੌਤ ਹੋ ਗਈ, ਆਕਸੀਜਨ ਇਕ ਵਜੇ ਮੁੱਕੀ, ਗੈਸ ਕੰਪਨੀ ਨੇ ਰਾਤ ਪੌਣ ਅੱਠ ਵਜੇ ਆਸ ਪਾਸ ਗੈਸਸਿਲੰਡਰ ਭੇਜੇ ਉਦੋਂ ਤੱਕ ਮਰੀਜ਼ ਤੜਪ ਤੜਪ ਕੇ ਦਮ ਤੋੜ ਚੁੱਕਿਆ ਸੀ। ਪਰਿਵਾਰ ਨੇ ਵਾਰ ਵਾਰ ਸਟਾਫ ਨੂੰ ਆਕਸੀਜਨ ਦਾ ਪ੍ਰਬੰਧ ਕਰਨ ਦੀ ਦੁਹਾਈ ਪਾਈ ਪਰ ਸਟਾਫ ਉਡੀਕ ਕਰੋ ਉਡੀਕ ਕਰੋ ਹੀ ਕਹਿੰਦਾ ਰਿਹਾ। ਪਤਾ ਲੱਗਿਆ ਹੈ ਕਿ ਸਿ ਹਸਪਤਾਲ ਨੇ ਵੀ ਯੂ ਪੀ ਵਾਲੇ ਹਸਪਤਾਲ ਵਾਂਗ ਗੈਸ ਕੰਪਨੀ ਦੇ ਪੈਸੇ ਦੇਣੇ ਹਨ, ਇਕ ਲੱਖ ਰੁਪਏ ਦਾ ਬਕਾਇਆ ਹੈ।
ਮਰੀਜ਼ ਦੀ ਮੌਤ ਮਗਰੋਂ ਵੀ ਸਿਰੇ ਦੀ ਲਾਪਰਵਾਹੀ ਵਰਤੀ, ਬਿਨਾ ਪੋਸਟਮਾਰਟਮ ਦੇ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਮਾਮਲੇ ਦਾ ਪਤਾ ਲੱਗਦਿਆਂ ਹੀ 24 ਘੰਟਿਆਂ ਵਿੱਚ ਜਾਂਚ ਕਰਕੇ ਰਿਪੋਰਟ ਤਲਬ ਕੀਤੀ ਹੈ।