• Home »
  • ਖਬਰਾਂ
  • » ਕਰਨਾਟਕ ਸਰਕਾਰ ਵਲੋਂ ਕੰਨੜ ਪੜਾਉਣੀ ਲਾਜ਼ਮੀ ਕਰਾਰ

ਕਰਨਾਟਕ ਸਰਕਾਰ ਵਲੋਂ ਕੰਨੜ ਪੜਾਉਣੀ ਲਾਜ਼ਮੀ ਕਰਾਰ

-ਅਮਨ
ਕਰਨਾਟਕ ਸੂਬੇ ਵਿਚ ਵੀ ਕਾਂਗਰਸ ਸਰਕਾਰ ਹੈ ਤੇ ਪੰਜਾਬ ਵਿਚ ਵੀ.. ਪਰ ਵਿਚਾਰਾਂ ਦਾ ਕਿੰਨਾ ਫਰਕ ਹੈ, ਪਾਠਕ ਆਪੇ ਲੱਖਣ ਲਾ ਲੈਣਗੇ..
ਕਰਨਾਟਕ ਸਰਕਾਰ ਕਹਿੰਦੀ ਹੈ ਕਿ ਮਾਂ ਬੋਲੀ ਹਰੇਕ ਲਈ ਸਿੱਖÎਣਾ ਬਹੁਤ ਜ਼ਰੂਰੀ ਹੈ, ਕਿਊਂਕਿ ਇਹ ਸੂਬੇ ਦੀ ਮਹਾਨ ਪਰੰਪਰਾ, ਸਭਿਆਚਾਰ ਨਾਲ ਜੋੜਦੀ ਹੈ, ਇਸ ਕਰਕੇ ਸਰਕਾਰ ਨੇ ਕਰਨਾਟਕ ਦੇ ਸਾਰੇ ਸਕੂਲਾਂ ਵਿੱਚ ਕੰਨੜ ਪੜਨੀ ਪੜਾਉਣੀ ਲਾਜ਼ਮੀ ਕਰ ਦਿੱਤੀ ਹੈ। ਹਾਲਾਂਕਿ ਸਾਲ 2014 ਵਿੱਚ ਜੱਜਾਂ ਦੇ ਇਕ ਬੈਂਚ ਨੇ ਕੰਨੜ ਲਾਜ਼ਮੀ ਕਰਨ ‘ਤੇ ਰੋਕ ਲਾਈ ਸੀ ਪਰ ਫੇਰ ਵੀ ਸਰਕਾਰ ਨੇ ਕੰਨੜ ਨੂੰ ਪਿਆਰਨ ਵਾਲੇ ਲੋਕਾਂ ਦੇ ਸਮਰਥਨ ਨਾਲ ਫੈਸਲਾ ਲਾਗੂ ਕਰ ਦਿੱਤਾ ਹੈ।
ਤੇ ਇਧਰ ਪੰਜਾਬ ਵਾਲਾ ਹਾਕਮ ਸਰਹੱਦੋਂ ਪਾਰ ਵਾਲਾ ਇਸ਼ਕ ਵੀ ਪੰਜਾਬੀ ਹੋਣ ਦੇ ਬਾਵਜੂਦ ਸੱਤਾ ਵਾਲੀ ਸਹੁੰ ਅੰਗਰੇਜ਼ੀ ‘ਚ ਖਾਂਦਾ ਹੈ..