• Home »
  • ਖਬਰਾਂ
  • » ਅੰਦਰੂਨੀ ਕਲੇਸ਼ ਕਰਕੇ ਗੁਰਦਾਸਪੁਰ ਹਾਰੀ ਆਪ

ਅੰਦਰੂਨੀ ਕਲੇਸ਼ ਕਰਕੇ ਗੁਰਦਾਸਪੁਰ ਹਾਰੀ ਆਪ

-ਪੰਜਾਬੀਲੋਕ ਬਿਊਰੋ
ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਤੀਜੇ ਸਥਾਨ ‘ਤੇ ਰਹਿਣ ਵਾਲੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਬੀਤੇ ਦਿਨ ਮੰਥਣ ਮੀਟਿੰਗ ਕੀਤੀ, ਜਿਸ ਵਿੱਚ 20 ਵਿਚੋਂ 10 ਵਿਧਾਇਕ ਹੀ ਆਏ. ਪ੍ਰਧਾਨ ਭਗਵੰਤ ਮਾਨ ਸੰਸਦ ਦੀ ਮੀਟਿੰਗ ਦੇ ਚੱਲਦਿਆਂ ਨਹੀਂ ਆ ਸਕੇ, ਸੁਖਪਾਲ ਖਹਿਰਾ ਨੇ ਮੀਟਿੰਗ ਦੀ ਅਗਵਾਈ ਕੀਤੀ, ਮੀਟਿੰਗ ਵਿੱਚ ਵਿਧਾਇਕਾਂ ਨੇ ਨੇ ਹਾਰ ਦਾ ਕਾਰਨ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਜ਼ਿਮੇਵਾਰ ਦੱਸਿਆ। ਕਿਹਾ ਗਿਆ ਕਿ ਚੋਣ ਪ੍ਰਚਾਰ ਦੌਰਾਨ ਵੱਡੇ ਨੇਤਾ ਗੈਰਹਾਜ਼ਰ ਰਹੇ, ਜਿਹੜੇ ਪੁੱਜੇ ਉਹਨਾਂ ਪੂਰੀ ਜ਼ਿਮੇਵਾਰੀ ਨਹੀਂ ਨਿਭਾਈ, ਇਸ਼ਾਰਾ ਸੁਖਪਾਲ ਖਹਿਰਾ, ਅਮਨ ਅਰੋੜਾ, ਭਗਵੰਤ ਮਾਨ ਵੱਲ ਸੀ। ਫੂਲਕਾ ਇਕ ਵਾਰ ਵੀ ਗੁਰਦਾਸਪੁਰ ਨਹੀਂ ਗਏ। ਪਾਰਟੀ ਵਿੱਚ ਮਾਨ ਤੇ ਖਹਿਰਾ ਦੇ ਖਹਿਬਾਜ਼ੀ ਨੁਕਾਸਨ ਕਰ ਰਹੀ ਹੈ, ਇਹ ਮੁੱਦਾ ਵੀ ਉਠਾਇਆ, ਇਹ ਵੀ ਸਲਾਹ ਦਿੱਤੀ ਗਈ ਹੈ ਕਿ ਨਰਾਜ਼ ਚੱਲ ਰਹੇ ਤੇ ਪਾਰਟੀ ਛੱਡ ਕੇ ਗਏ ਲੀਡਰਾਂ ਨੂੰ ਵਾਪਸ ਨਾਲ ਤੋਰਿਆ ਜਾਵੇ। ਜਿਹਨਾਂ ਵਿੱਚ ਇਸ਼ਾਰਾ ਛੋਟੇਪੁਰ ਵੱਲ ਵੀ ਸੀ।