• Home »
  • ਖਬਰਾਂ
  • » ਘੁਬਾਇਆ ਦਾ ਟੱਬਰ ਅਨਪੜ ਕਿਵੇਂ?-ਜਿਆਣੀ

ਘੁਬਾਇਆ ਦਾ ਟੱਬਰ ਅਨਪੜ ਕਿਵੇਂ?-ਜਿਆਣੀ

-ਪੰਜਾਬੀਲੋਕ ਬਿਊਰੋ
ਸ਼ੇਰ ਸਿੰਘ ਘੁਬਾਇਆ ਦੇ ਫਰਜ਼ੰਦ ਦਵਿੰਦਰ ਘੁਬਾਇਆ ਦੀ ਕਾਂਗਰਸ ਵਲੋਂ ਚੋਣ ਲੜਨ ਵੇਲੇ ਉਮਰ ਕੁਝ ਕਾਗਜ਼ਾਂ ਮੁਤਾਬਕ 25 ਸਾਤੇ ਕੁਝ ਮੁਤਾਬਕ 23 ਸਾਲ ਸੀ, ਮਾਮਲਾ ਸੁਰਜੀਤ ਕੁਮਾਰ ਜਿਆਣੀ ਨੇ ਕੋਰਟ ਵਿੱਚ ਪੁਚਾਇਆ ਹੋਇਆ ਹੈ, ਇਸ ‘ਤੇ ਦਵਿੰਦਰ ਨੇ ਕੋਰਟ ਵਿੱਚ ਕਿਹਾ ਕਿ ਉਸ ਦਾ ਪਰਿਵਾਰ ਪੇਂਡੂ ਹੈ, ਬਹੁਤੇ ਜੀਅ ਅਨਪੜ ਨੇ, ਤਾਂ ਕਰਕੇ ਦਸਤਾਵੇਜ਼ਾਂ ਵਿੱਚ ਉਮਰ ਗਲਤ ਲਿਖੀ ਹੋਈ ਹੈ, ਠੀਕ ਕਰਵਾਉਣ ਲਈ ਅਰਜ਼ੀ ਦਿੱਤੀ ਹੈ। ਇਸ ਜੁਆਬ ਨੂੰ ਚੈਲੇਂਜ ਕਰਦਿਆਂ ਜਿਆਣੀ ਨੇ ਕਿਹਾ ਕਿ ਜਲਾਲਾਬਾਦ ਵਿਚ ਘੁਬਾਇਆ ਪਰਿਵਾਰ ਦਾ ਕਾਲੇਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਹੈ, ਐਹੋ ਜਿਹੇ ਇੰਸਟੀਚਿਊਟ ਨੂੰ ਚਲਾਉਣ ਵਾਲਾ ਟੱਬਰ ਅਨਪੜ ਕਿਵੇਂ ਹੋ ਸਕਦਾ ਹੈ?