• Home »
  • ਖਬਰਾਂ
  • » ਯੂਪੀ ‘ਚ ਗਊਆਂ ਭੁੱਖ ਨਾਲ ਮਰੀਆਂ, ਸਰਕਾਰ ਰਾਮ ਨਾਮ ‘ਤੇ ਖਰਚੂ 134 ਕਰੋੜ

ਯੂਪੀ ‘ਚ ਗਊਆਂ ਭੁੱਖ ਨਾਲ ਮਰੀਆਂ, ਸਰਕਾਰ ਰਾਮ ਨਾਮ ‘ਤੇ ਖਰਚੂ 134 ਕਰੋੜ

-ਪੰਜਾਬੀਲੋਕ ਬਿਊਰੋ
ਗਊ ਸੇਵਕ ਬੀਜੇਪੀ ਦੀ ਸਭ ਤੋਂ ਵੱਧ ਚਰਚਿਤ ਗਊ ਰੱਖਿਅਕ ਸਰਕਾਰ ਯੂਪੀ ਵਿੱਚ ਹੈ, ਪਰ ਕੀ ਸਚਮੁਚ ਹੀ ਇਹ ਸਰਕਾਰ ਚਲਾਉਣ ਵਾਲੇ ਗਊ ਨੂੰ ਆਪਣੀ ਮਾਂ ਮੰਨਦੇ ਨੇ? ਲੱਗਦਾ ਤਾਂ ਨਹੀਂ..
ਯੂ ਪੀ ਦੇ ਫੈਜ਼ਾਬਾਦ ਜ਼ਿਲੇ ਦੇ ਕਕੌਲੀ ਪਿੰਡ ਵਿੱਚ ਆਲੇ ਦੁਆਲੇ ਦੇ ਲੋਕਾਂ ਨੇ ਅਵਾਰਾ ਗਊ ਵੰਸ਼ ਤੋਂ ਪ੍ਰੇਸ਼ਾਨ ਹੋ ਕੇ ਪੈਸੇ ਇਕੱਠੇ ਕਰਕੇ ਇਕ ਗਊਸ਼ਾਲਾ ਬਣਾਈ ਤੇ ਓਥੇ 400 ਪਸ਼ੂ ਛੱਡ ਦਿੱਤੇ, ਤੇ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਗਊਸ਼ਾਲਾ  ਦੇ ਪਸ਼ੂਆਂ ਲਈ ਚਾਰਾ ਸਰਕਾਰ ਮੁਹੱਈਆ ਕਰਵਾ ਦੇਵੇ। ਹਲਕਾ ਵਾਸੀ ਪਹਿਲਾਂ ਪਹਿਲਾਂ ਆਪਸੀ ਮਦਦ ਨਾਲ ਗਊਸ਼ਾਲਾ ਲਈ ਚਾਰਾ ਤੇ ਪਾਣੀ ਮੁਹੱਈਆ ਕਰਵਾਉਂਦੇ ਰਹੇ, ਹੌਲੀ ਹੌਲੀ ਇਹ ਮਦਦ ਬੰਦ ਹੋ ਗਈ, ਪਰ ਸਰਕਾਰ ਨੇ ਇਸ ਵਾਸਤੇ ਕੋਈ ਪ੍ਰਬੰਧ ਨਾ ਕੀਤਾ, ਤੇ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਵੀ ਕੁਝ ਨਾ ਕੀਤਾ, ਭੁੱਖ ਨਾਲ 28 ਗਊਆਂ ਤੜਪ ਤੜਪ ਕੇ ਮਰ ਗਈਆਂ ਤਾਂ ਪ੍ਰਬੰਧਕਾਂ ਨੇ ਰਾਤ ਬਰਾਤੇ ਮਰੀਆਂ ਗਊਆਂ ਗਊਸ਼ਾਲਾ ਦੇ ਪਿੱਛੇ ਨੱਪ ਦਿੱਤੀਆਂ।
ਹੁਣ ਪ੍ਰਸ਼ਾਸਨ ਕਹਿੰਦਾ ਜਾਂਚ ਕਰਵਾਂਵਾਂਗੇ।
ਗਊਮਾਤਾ ਦੇ ਭਗਤ ਯੋਗੀ ਅਦਿਤਯਾਨਾਥ ਦੀ ਸਰਕਾਰ ਗਊਸ਼ਾਲਾ ਲਈ ਤਾਂ ਕੁਝ ਨਾ ਦੇ ਸਕੀ, ਪਰ ਰਾਮ ਦੇ ਨਾਮ ‘ਤੇ ਅਯੁਧਿਆ ਵਿੱਚ 134 ਕਰੋੜ ਰੁਪਏ ਖਰਚ ਕਰੇਗੀ। ਇਹ ਰਕਮ ਕੇਂਦਰ ਸਰਕਾਰ ਦੇਵੇਗੀ, ਜਿਸ ਨਾਲ ਅਯੁੱਧਿਆ ਵਿੱਚ ਰਾਮ ਦੇ ਮਹਿਲ, ਰਾਜਾ ਦਸ਼ਰਥ ਦੇ ਮਹਿਲ, ਅਤੇ ਰਾਮ ਦੀ ਜਲ ਸਮਾਧੀ ਵਾਲੇ ਘਾਟਾਂ ਦੀ ਉਸਾਰੀ ਕਰਵਾਈ ਜਾਵੇਗੀ, ਦੀਵਾਲੀ ਵੀ ਐਤਕੀਂ ਇਉਂ ਮਨਾਈ ਜਾਵੇਗੀ ਜਿਵੇਂ ਰਾਮ ਚੰਦਰ ਦੇ ਅਯੁੱਧਿਆ ਪੁੱਜਣ ਤੇ ਗ੍ਰੰਥਾਂ ਵਿੱਚ ਦਰਸਾਇਆ ਗਿਆ ਹੈ।