• Home »
  • ਖਬਰਾਂ
  • » ਘਾਟੀ ‘ਚ ਅਸ਼ਾਂਤੀ ਅੱਜ ਵੀ ਕਾਇਮ ਰਹੀ

ਘਾਟੀ ‘ਚ ਅਸ਼ਾਂਤੀ ਅੱਜ ਵੀ ਕਾਇਮ ਰਹੀ

-ਪੰਜਾਬੀਲੋਕ ਬਿਊਰੋ
ਕਸ਼ਮੀਰ ਘਾਟੀ ਵਿੱਚ ਅਸ਼ਾਂਤੀ ਪੱਸਰੀ ਹੋਈ ਹੈ, ਕਿਹਾ ਜਾ ਰਿਹਾ ਹੈ ਕਿ ਇਥੇ ਅੱਤਵਾਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ‘ਚ ਹਨ। ਸੂਤਰਾਂ ਮੁਤਾਬਿਕ ਵੱਡੇ ਹਮਲਿਆਂ ਲਈ ਗੁਲਮਰਗ ਦੇ ਰਸਤੇ ਕਈ ਅੱਤਵਾਦੀ ਦਾਖਲ ਹੋਏ, ਅੱਤਵਾਦੀ ਜਾਕਿਰ ਮੂਸਾ ਨੇ ਇਸ ਲਈ ਉਨਾਂ ਦਾ ਮਦਦ ਕੀਤੀ ਹੈ। ਜਾਣਕਾਰੀ ਮੁਤਾਬਿਕ 4-4 ਦੇ ਗਰੁੱਪ ‘ਚ ਅੱਤਵਾਦੀ ਗੁਲਮਰਗ ਦੇ ਰਸਤੇ ਕਸ਼ਮੀਰ ‘ਚ ਦਾਖਲ ਹੋਏ ਹਨ। ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਫ਼ੌਜ ਤੇ ਪੁਲਿਸ ਹੈ।
ਇਸ ਦੌਰਾਨ ਪੁਲਵਾਮਾ ਦੇ ਤਰਾਲ ਵਿਖੇ ਪਸਤੂਨਾ ਜੰਗਲਾਂ ਵਿਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਤਲਾਸ਼ੀ ਮੁਹਿੰਮ ਛੇਡੀ ਹੋਈ ਹੈ, ਇਸ ਇਲਾਕੇ ਵਿਚ ਗੋਲੀਬਾਰੀ ਦੀ ਆਵਾਜ ਸੁਣੀ ਗਈ ਹੈ।
ਓਧਰ ਪੁੰਛ ਦੇ ਕੇ.ਜੀ. ਸੈਕਟਰ ‘ਚ ਪਾਕਿਸਤਾਨ ਵਲੋਂ ਬਿਨ ਉਕਸਾਵੇ ਦੇ ਗੋਲੀਬਾਰੀ ਕੀਤੀ ਗਈ ਹੈ, ਭਾਰਤੀ ਜਵਾਨ ਜੁਆਬੀ ਕਾਰਵਾਈ ਕਰ ਰਹੇ ਹਨ।