• Home »
  • ਖਬਰਾਂ
  • » ਅਧਿਆਪਕਾਂ ਦੀ ਕਮੀ ਤੋਂ ਖਿੱਝ ਕੇ ਸਕੂਲ ਨੂੰ ਲਾਇਆ ਜਿੰਦਾ

ਅਧਿਆਪਕਾਂ ਦੀ ਕਮੀ ਤੋਂ ਖਿੱਝ ਕੇ ਸਕੂਲ ਨੂੰ ਲਾਇਆ ਜਿੰਦਾ

-ਪੰਜਾਬੀਲੋਕ ਬਿਊਰੋ
ਮਾਨਸਾ ਜਿਲੇ ਦੇ ਪਿੰਡ ਕੁਲਰੀਆ ਦੇ ਪ੍ਰਾਇਮਰੀ ਸਕੂਲ ਵਿੱਚ 109 ਵਿਦਿਆਰਥੀ ਪੜਦੇ ਨੇ, ਅਧਿਆਪਕ ਸਿਰਫ ਦੋ ਹਨ, ਇਕ ਠੇਕੇ ‘ਤੇ ਹੈ, ਕਲਰਕ ਦਾ ਕੰਮ ਵੀ ਦੋਵੇਂ ਆਪ ਹੀ ਕਰਦੇ ਨੇ, ਜਿਸ ਨਾਲ ਬੱਚਿਆਂ ਦੀ ਪੜਾਈ ਪ੍ਰਭਾਵਿਤ ਹੁੰਦੀ ਹੈ. ਨਰਾਜ਼ ਪਿੰਡ ਵਾਸੀਆਂ ਨੇ ਕੱਲ ਸਕੂਲ ਨੂੰ ਜਿੰਦਰਾ ਮਾਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਨੰਨੇ ਮੁੰਨੇ ਬੱਚੇ ਵੀ ਇਸ ਵਿਰੋਧ ਪ੍ਰਦਰਸ਼ਨ  ਵਿੱਚ ਸਾਮਲ ਹੋਏ।