ਜੰਮੂ-ਕਸ਼ਮੀਰ ‘ਚ ਤਣਾਅ

-ਪੰਜਾਬੀਲੋਕ ਬਿਊਰੋ
ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀਆਂ ਨੇ ਇੱਕ ਬਿਊਟੀ ਪਾਰਲਰ ਨੇੜੇ ਗ੍ਰਨੇਡ ਹਮਲਾ ਕੀਤਾ ਹੈ। ਇਸ ਹਮਲੇ ‘ਚ ਇੱਕ ਲੜਕੀ ਜ਼ਖ਼ਮੀ ਹੋਈ ਹੈ। ਪੁਲਿਸ ਵਲੋਂ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।
ਪੁੰਛ ‘ਚ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦੀ ਉਲੰਘਣਾ ਵਿਚ ਇਕ ਆਮ ਸ਼ਹਿਰੀ ਦੀ ਮੌਤ ਹੋ ਗਈ, ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ।ਭਾਰਤੀ ਜਵਾਨਾਂ ਨੇ ਵੀ ਜੁਆਬੀ ਕਾਰਵਾਈ ਕੀਤੀ ਹੈ।
ਬਾਰਾਮੂਲਾ ਦੇ ਕਰਾਲਹਰ ਇਲਾਕੇ ‘ਚ ਜਵਾਨਾਂ ਨੇ ਦੋ ਅੱਤਵਾਦੀਆਂ ਨੂੰ ਘੇਰਾ ਪਾ ਲਿਆ ਹੈ ਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਵੱਡੇ ਪੱਧਰ ‘ਤੇ ਜਾਰੀ ਹੈ। ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ।