ਦੇਖਿਓ ਕਿਤੇ ਤਾੜੀ ਨਾ ਮਾਰ ਦਿਓ..

-ਪੰਜਾਬੀਲੋਕ ਬਿਊਰੋ
ਪਿੰਡ ਬਾਦਲ ਵਿੱਚ ਖੇਤਰੀ ਯੁਵਕ ਮੇਲੇ ਵਿੱਚ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਪੁੱਜੇ ਤੇ ਭਾਸ਼ਣ ਵਿੱਚ ਵੋਟ ਨੂੰ ਬਿਮਾਰੀ ਕਹਿ ਦਿੱਤਾ, ਉਹਨਾਂ ਕਿਹਾ ਕਿ ਵੋਟ ਵੀ ਬਿਮਾਰੀ ਵਾਂਗ ਲੱਗ ਜਾਂਦੀ ਹੈ, ਨੌਜਵਾਨਾਂ ਨੂੰ ਪੁਰਾਤਨ, ਖੇਡਾਂ, ਪੁਰਾਤਨ ਖਾਣੇ ਬਾਰੇ ਵੀ ਵੱਡੇ ਬਾਦਲ ਨੇ ਦੱਸਿਆ।
ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਜਦ ਉਹਨਾਂ ਏਮਜ਼ ਦੀ ਗੱਲ ਕੀਤੀ ਤਾਂ ਕਿਸੇ ਨੇ ਤਾੜੀ ਨਾ ਮਾਰੀ, ਉਲਾਂਭਾ ਦਿੰਦਿਆਂ ਬਾਦਲ ਸਾਬ ਆਂਹਦੇ- ਵੇਖਿਓ ਕਿਤੇ ਤਾੜੀ ਨਾ ਮਾਰ ਦਿਓ, ਅਸੀਂ ਬੜੀ ਜੰਗ ਲੜ ਕੇ ਏਮਜ਼ ਇਿਥੇ ਲਿਆਂਦਾ, ਤੇ ਤੁਸੀਂ ਤਾੜੀ ਵੀ ਨਹੀਂ ਮਾਰਦੇ।