• Home »
  • ਖਬਰਾਂ
  • » ਪਾਕਿਸਤਾਨੀ ਨਾਗਰਿਕ ਪੰਜ ਦਿਨਾ ਰਿਮਾਂਡ ‘ਤੇ ਘੱਲਿਆ

ਪਾਕਿਸਤਾਨੀ ਨਾਗਰਿਕ ਪੰਜ ਦਿਨਾ ਰਿਮਾਂਡ ‘ਤੇ ਘੱਲਿਆ

-ਪੰਜਾਬੀਲੋਕ ਬਿਊਰੋ
ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕ ਅਹਿਸਾਨ ਉਲ ਹਕ ਨੂੰ ਅੱਜ ਜਲੰਧਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।
ਜਲੰਧਰ ਪੁਲਿਸ ਨੇ ਅਹਿਸਾਨ ਉਲ ਹਕ ਦੇ ਸਹੁਰੇ ਪਿੰਡ ਮੁਕੰਦਪੁਰ ਜਾ ਕੇ ਉਸ ਦੀ ਸੱਸ ਸੁਰਿੰਦਰ ਕੌਰ ਤਂੋ ਪੁੱਛਗਿੱਛ ਕੀਤੀ।ਉਸ ਨੇ ਕਿਸ ਕਿਸ ਦੀ ਮਦਦ ਨਾਲ ਕਿ ਭਾਰਤੀ ਨਾਗਰਿਕ ਲਈ ਸਾਰੇ ਜ਼ਰੂਰੀ ਦਸਤਾਵੇਜ਼ ਤਿਆਰ ਕੀਤੇ, ਇਸ ਦੀ ਪੜਤਾਲ ਵੀ ਪੁਲਿਸ ਕਰ ਰਹੀ ਹੈ।