ਕਰਜਈ ਕਿਸਾਨ ਨੇ ਫਾਹਾ ਲਿਆ

-ਪੰਜਾਬੀਲੋਕ ਬਿਊਰੋ
ਸੰਗਰੂਰ ਜ਼ਿਲੇ ਦੇ ਪਿੰਡ ਛਾਜਲਾ ਦੇ ਕਿਸਾਨ ਜਗਰੂਪ ਸਿੰਘ ਨੇ ਚਾਰ ਲੱਖ ਰੁਪਏ ਦੇ ਕਰਜ਼ ਦੇ ਚਲਦਿਆਂ ਘਰ ‘ਚ ਲੱਗੇ ਰੁੱਖ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਜਗਰੂਪ ਦੀਆਂ ਤਿੰਨ ਧੀਆਂ ਹਨ ਤੇ ਜ਼ਮੀਨ ਸਿਰਫ ਦੋ ਏਕੜ ਸੀ। ਧੀਆਂ ਦੇ ਵਿਆਹ, ਖੇਤੀ ਗਰਜ਼ਾਂ ਆਦਿ ਲਈ ਉਸ ਨੂੰ ਆੜਤੀਆਂ ਤੇ ਬੈਂਕਾਂ ਤੋਂ ਕਰਜ਼ਾ ਲੈਣਾ ਪਿਆ, ਜੋ ਵਾਪਸ ਨਾ ਕਰ ਸਕਣ ਕਰਕੇ ਚਾਰ ਲੱਖ ਹੋ ਗਿਆ, ਉਸ ਨੇ ਨਿਰਾਸ਼ਾ ਵਿੱਚ ਜਾਨ ਦੇ ਦਿੱਤੀ।