• Home »
  • ਖਬਰਾਂ
  • » ਨਸ਼ੇ ਦੀ ਓਵਰਡੋਜ਼ ਨੇ ਲਈ ਗੱਭਰੂ ਦੀ ਜਾਨ

ਨਸ਼ੇ ਦੀ ਓਵਰਡੋਜ਼ ਨੇ ਲਈ ਗੱਭਰੂ ਦੀ ਜਾਨ

-ਪੰਜਾਬੀਲੋਕ ਬਿਊਰੋ
ਪਿਛਲੀ ਸਰਕਾਰ ਕਹਿੰਦੀ ਸੀ ਪੰਜਾਬ ਵਿੱਚ ਨਸ਼ਾ ਹੈ ਹੀ ਨਹੀਂ, ਨਸ਼ਾ ਸਾਬਤ ਕਰਨ ਲਈ ਚੈਲਿੰਜ ਵੀ ਕੀਤੇ ਗਏ, ਆਹ ਹੁਣ ਵਾਲੇ ਹਾਕਮ ਆਂਹਦੇ ਜਦ ਦੇ ਅਸੀਂ ਸੱਤਾ ਵਿੱਚ ਆਏ ਹਾਂ, ਨਸ਼ਾ ਵੇਚਣ ਵਾਲੇ ਭੱਜ ਗਏ, ਨਸ਼ੇੜੀ ਵੀ ਕਾਫੀ ਸੁਧਰ ਗਏ.. ਹਕੀਕਤ ਬਿਆਨਦੀ ਪੰਜਾਬੀ ਜਾਗਰਣ ਦੀ ਇਕ ਰਿਪੋਰਟ ਕੱਲ ਗੁਰਦਾਸਪੁਰ ਹਲਕੇ ਤੋਂ ਸਾਂਝੀ ਕੀਤੀ ਸੀ, ਕਿ ਸਭ ਕੁਝ ਧੜੱਲੇ ਨਾਲ ਮਿਲ ਰਿਹੈ, ਮਹਿੰਗਾ ਜ਼ਰੂਰ ਹੋ ਗਿਐ।
ਤੇ ਅੱਜ ਲੁਧਿਆਣਾ ਦੇ ਹੈਬੋਵਾਲ ਤੋਂ ਖਬਰ ਹੈ ਕਿ ਇਥੇ 26 ਸਾਲਾ ਜਗਦੀਪ ਸਿੰਘ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋ ਗਈ। ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਸੀ, ਓਥੇ ਨਸ਼ਾ ਵੱਧ ਕਰ ਲਿਆ ਤੇ ਹਾਲਤ ਵਿਗੜਨ ਲੱਗੀ ਤਾਂ ਰਿਸ਼ਤੇਦਾਰ ਉਸ ਨੂੰ ਹਸਪਤਾਲ ਲੈ ਗਏ, ਓਥੇ ਉਸ ਦੀ ਮੌਤ ਹੋ ਗਈ।