ਆਰੂਸ਼ੀ ਕਤਲ ਕਾਂਡ-ਮਾਪੇ ਬਰੀ

-ਪੰਜਾਬੀਲੋਕ ਬਿਊਰੋ
ਮਈ 2008 ਵਿੱਚ ਵਾਪਰੇ ਪੂਰੇ ਮੁਲਕ ਨੂੰ ਸੁੰਨ ਕਰਕੇ ਰੱਖ ਦੇਣ ਵਾਲਾ ਆਰੂਸ਼ੀ ਅਤੇ ਹੇਮਰਾਜ ਕਤਲਕਾਂਡ ਮਾਮਲੇ ‘ਚ ਇਲਾਹਾਬਾਦ ਹਾਈ ਕੋਰਟ ਨੇ ਸੀ ਬੀ ਆਈ ਵਲੋਂ ਦੋਸ਼ੀ ਗਰਦਾਨੇ ਅਰੂਸ਼ੀ ਦੇ ਮਾਪਿਆਂ ਰਾਜੇਸ਼ ਤਲਵਾੜ ਅਤੇ ਨੁਪੁਰ ਤਲਵਾੜ ਨੂੰ ਜਾਂਚ ‘ਚ ਕਮੀਆਂ ਦੱਸਦੇ ਹੋਏ ਬਰੀ ਕਰ ਦਿੱਤਾ। ਜਸਟਿਸ ਏ.ਕੇ. ਮਿਸ਼ਰਾ ਨੇ ਫੈਸਲਾ ਪੜ ਕੇ ਸੁਣਾਇਆ। ਤੇ ਤਲਵਾੜ ਜੋੜੇ ਨੂੰ ਤੁਰੰਤ ਜੇਲ ਤੋਂ ਰਿਹਾਅ ਕਰਨ ਦਾ ਆਦੇਸ਼ ਦਿੱਤਾ।
ਆਰੂਸ਼ੀ ਕਤਲਕਾਂਡ ‘ਚ 26 ਨਵੰਬਰ 2013 ਨੂੰ ਗਾਜ਼ੀਆਬਾਦ ਸਥਿਤ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਰਾਜੇਸ਼ ਅਤੇ ਨੁਪੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਫਿਲਹਾਲ ਦੋਵੇਂ ਗਾਜ਼ੀਆਬਾਦ ਦੀ ਡਾਸਨਾ ਜੇਲ ‘ਚ ਸਜ਼ਾ ਕੱਟ ਰਹੇ ਸਨ।