• Home »
  • ਖਬਰਾਂ
  • » ਸ਼ੂਗਰ ਮਿੱਲ ਦੀ ਗੈਸ ਨਾਲ 300 ਵਿਦਿਆਰਥੀ ਬੇਹੋਸ਼

ਸ਼ੂਗਰ ਮਿੱਲ ਦੀ ਗੈਸ ਨਾਲ 300 ਵਿਦਿਆਰਥੀ ਬੇਹੋਸ਼

-ਪੰਜਾਬੀਲੋਕ ਬਿਊਰੋ
ਉੱਤਰ ਪ੍ਰਦੇਸ਼ ਦੇ ਸ਼ਾਮਲੀ ‘ਚ ਸਰ ਸ਼ਾਦੀ ਸ਼ੂਗਰ ਮਿਲ ਦੀ ਰਹਿੰਦ ਖੂੰਹਦ ਨੂੰ ਨਸ਼ਟ ਕਰਨ ਲਈ ਪਾਏ ਕੈਮੀਕਲ ਤੋਂ ਜ਼ਹਿਰੀਲੀ ਗੈਸ ਨਿਕਲੀ, ਜਿਸ ਨੇ ਨਜ਼ਦੀਕ ਪੈਂਦੇ ਇਕ ਸਕੂਲ ਨੂੰ ਲਪੇਟ ਵਿੱਚ ਲੈ ਲਿਆ, ਸਕੂਲ ਵਿੱਚ ਹਾਜ਼ਰ 300 ਦੇ ਕਰੀਬ ਵਿਦਿਆਰਥੀ ਬੇਹੋਸ਼ ਹੋ ਗਏ, 30 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਵਿਦਿਆਰਥੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ। ਇਲਾਕੇ ਵਿਚ ਹਾਹਾਕਾਰ ਮੱਚ ਗਈ ਹੈ। ਪੁਲਿਸ ਜਾਂਚ ਕਰ ਰਹੀ ਹੈ।