• Home »
  • ਖਬਰਾਂ
  • » .. ਮੈਂ ਤਾਂ ਥਾਣੇ ‘ਚ ਪਿਸ਼ਾਬ ਕਰਨ ਗਈ ਸੀ-ਰਾਧੇ ਮਾਂ

.. ਮੈਂ ਤਾਂ ਥਾਣੇ ‘ਚ ਪਿਸ਼ਾਬ ਕਰਨ ਗਈ ਸੀ-ਰਾਧੇ ਮਾਂ

-ਪੰਜਾਬੀਲੋਕ ਬਿਊਰੋ
ਬੀਬੀ ਬੱਬੂ ਉਰਫ ਰਾਧੇ ਮਾਂ ਦੀ ਵਿਵੇਕ ਵਿਹਾਰ ਥਾਣਾ ਦਿੱਲੀ ਫੇਰੀ ਨੇ ਸਾਰਾ ਥਾਣਾ ਸੁੱਕਣੇ ਪਾ ਦਿੱਤਾ ਹੈ, ਥਾਣੇਦਾਰ ਨੇ ਰਾਧੇ ਨੂੰ ਸ਼ਰਧਾ ਵੱਸ ਕੁਰਸੀ ਸੌਂਪ ਦਿੱਤੀ, ਸਾਰੇ ਮੁਲਾਜ਼ਮ ਹੱਥ ਜੋੜ ਕੇ ਖੜੇ ਰਹੇ, ਫੋਟੋਆਂ ਵਾਇਰਲ ਹੋਈਆਂ, ਤਾਂ ਜਾਂਚ ਸ਼ੁਰੂ ਹੋ ਗਈ, ਸਭ ਲਾਈਨ ਹਾਜ਼ਰ ਕਰ ਲਏ। ਐਸ ਐਚ ਓ ਸਣਏ 6 ਸਸਪੈਂਡ ਕਰ ਦਿੱਤੇ ਨੇ।
ਇਸ ਤਾਜ਼ਾ ਵਿਵਾਦ ‘ਤੇ ਰਾਧੇ ਮਾਂ ਕਹਿੰਦੀ, ਮੈਂ ਤਾਂ ਥਾਣੇ ਵਿੱਚ ਪਿਸ਼ਾਬ ਕਰਨ ਗਈ, ਗਲਤੀ ਨਾਲ ਥਾਣੇਦਾਰ ਦੀ ਕੁਰਸੀ ‘ਤੇ ਬਹਿ ਗਈ, ਐਵੇਂ ਰੌਲਾ ਪੈ ਗਿਆ। ਹੱਥ ਜੋੜ ਕੇ ਖੜੇ ਥਾਣੇਦਾਰ ਬਾਰੇ ਰਾਧੇ ਮਾਂ ਕਹਿੰਦੀ – ਉਹ ਤਾਂ ਵਿਚਾਰਾ ਹੱਥ ਜੋੜ ਕੇ ਕਹਿ ਰਿਹਾ ਸੀ ਕਿ ਮੇਰੀ ਕੁਰਸੀ ਤੋਂ ਉਠ ਜਾਓ..। ਜੇ ਇਹ ਗੱਲ ਸੀ ਤਾਂ ਥਾਣੇਦਾਰ ਨੂੰ ਵਰਦੀ ‘ਤੇ ਰਾਧੇ ਮਾਂ ਵਾਲੀ ਚੁੰਨੀ ਲੈਣ ਦੀ ਕੀ ਲੋੜ ਸੀ। ਤਾਂ ਰਾਧੇ ਮਾਂ ਚੁੱਪ ਕਰ ਗਈ।