• Home »
  • ਖਬਰਾਂ
  • » ਇਕ ਹੋਰ ਬੀਜੇਪੀ ਲੀਡਰ ਨੋਟਬੰਦੀ ਖਿਲਾਫ ਨਿੱਤਰਿਆ

ਇਕ ਹੋਰ ਬੀਜੇਪੀ ਲੀਡਰ ਨੋਟਬੰਦੀ ਖਿਲਾਫ ਨਿੱਤਰਿਆ

-ਪੰਜਾਬੀਲੋਕ ਬਿਊਰੋ
ਨੋਟਬੰਦੀ ਨੂੰ ਮੋਦੀ ਸਰਕਾਰ ਸਭ ਤੋਂ ਵੱਡੀ ਪ੍ਰਾਪਤੀ ਦੱਸਦੀ ਆ ਰਹੀ ਹੈ। ਪਰ ਭਾਜਪਾ ਦੇ ਅੰਦਰ ਹੀ ਇਸ ਨੂੰ ਲੈ ਕੇ ਵਿਰੋਧਤਾ ਹੋ ਰਹੀ ਹੈ। ਯਸ਼ਵੰਤ ਸਿਨਹਾ ਤੋਂ ਬਾਅਦ ਅਰੁਣ ਸ਼ੋਰੀ ਨੇ ਹਮਲਾ ਬੋਲਿਆ ਹੈ। ਸ਼ੋਰੀ ਨੇ ਕਿਹਾ ਕਿ ਨੋਟਬੰਦੀ ਕਾਲੇ ਧਨ ਨੂੰ ਸਫੇਦ ਕਰਨ ਦੀ ਸਰਕਾਰ ਦੀ ਵੱਡੀ ਸਕੀਮ ਸੀ,  ਜਿਸ ਕੋਲ ਵੀ ਕਾਲਾ ਧਨ ਸੀ, ਉਸ ਨੇ ਨੋਟਬੰਦੀ ‘ਚ ਉਸ ਨੂੰ ਸਫੇਦ ਕਰ ਲਿਆ। ਸ਼ੋਰੀ ਨੇ ਇਹ ਵੀ ਕਿਹਾ ਕਿ ਵੱਡੇ ਆਰਥਕ ਫੈਸਲੇ ਸਿਰਫ ਢਾਈ ਬੰਦੇ ਲੈ ਰਹੇ ਹਨ। ਪੀ ਐਮ ਨਰਿੰਦਰ ਮੋਦੀ, ਬੀਜੇਪੀ ਪ੍ਰਧਾਨ ਅਮਿਤ ਸ਼ਾਹ ਤੇ ਘਰ ਦੇ ਵਕੀਲ, ਉਨਾਂ ਦਾ ਇਸ਼ਾਰਾ ਵਿੱਤ ਮੰਤਰੀ ਅਰੁਣ ਜੇਟਲੀ ਵੱਲ ਸੀ।
ਜੀ ਐਸ ਟੀ ‘ਤੇ ਅਰੁਣ ਨੇ ਕਿਹਾ ਕਿ ਇਹ ਅਰਥਵਿਵਸਥਾ ‘ਚ ਸੁਧਾਰ ਲਈ ਵੱਡਾ ਕਦਮ ਸੀ ਪਰ ਇਸ ਨੂੰ ਠੀਕ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ। ਤਿੰਨ ਮਹੀਨੇ ਦੇ ਅੰਦਰ ਸੱਤ ਵਾਰ ਕਾਨੂੰਨ ਬਦਲੇ ਗਏ।