• Home »
  • ਖਬਰਾਂ
  • » ਗੈਸਟ ਟੀਚਰਜ਼ ਨੂੰ ਪੱਕੇ ਕਰਨ ‘ਤੇ ਕੋਰਟ ਵਲੋਂ ਰੋਕ

ਗੈਸਟ ਟੀਚਰਜ਼ ਨੂੰ ਪੱਕੇ ਕਰਨ ‘ਤੇ ਕੋਰਟ ਵਲੋਂ ਰੋਕ

-ਪੰਜਾਬੀਲੋਕ ਬਿਊਰੋ
ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੌਦੀਆ ਨੇ ਜਾਣਕਾਰੀ ਦਿੱਤੀ ਸੀ ਕਿ ਕੇਜਰੀਵਾਲ ਸਰਕਾਰ ਅਗਲੇ ਹਫਤੇ ਵਿਧਾਨ ਸਭਾ ਵਿੱਚ ਬਿੱਲ ਲਿਆ ਕੇ ਗੈਸਟ ਟੀਚਰਜ਼ ਨੂੰ ਪੱਕਾ ਕਰੇਗੀ, ਜਿਸ ਦਾ 15 ਹਜ਼ਾਰ ਲੋਕਾਂ ਨੂੰ ਫਾਇਦਾ ਹੋਵੇਗਾ। ਪਰ ਦਿੱਲੀ ਹਾਈਕੋਰਟ ਨੇ ਇਸ ‘ਤੇ ਰੋਕ ਲਾਉਂਦਿਆਂ ਕਿਹਾ ਹੈ ਕਿ ਸਾਰੇ ਤੱਥਾਂ ਤੇ ਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਅਗਲੇ ਆਦੇਸ਼ ਤੱਕ ਦਿੱਲੀ ਸਰਕਾਰ ਨਾ ਤਾਂ ਕਿਸੇ ਦੀ ਨਿਯੁਕਤੀ ਕਰ ਸਕਦੀ ਹੈ ਤੇ ਨਾ ਗੈਸਟ ਟੀਚਰਜ਼ ਨੂੰ ਪ੍ਰਮੋਟ ਕਰ ਸਕਦੀ ਹੈ।