• Home »
  • ਖਬਰਾਂ
  • » ਮੈਨੇਜਰ ਰਣਜੀਤ ਕਤਲ ਮਾਮਲੇ ‘ਚ ਫੈਸਲਾ ਭਲਕੇ

ਮੈਨੇਜਰ ਰਣਜੀਤ ਕਤਲ ਮਾਮਲੇ ‘ਚ ਫੈਸਲਾ ਭਲਕੇ

-ਪੰਜਾਬੀਲੋਕ ਬਿਊਰੋ
ਡੇਰਾ ਸਿਰਸਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ ਦੀ ਪੰਚਕੂਲਾ ਸੀ ਬੀ ਆਈ ਅਦਾਲਤ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਸੁਣਵਾਈ ਮੁਕੰਮਲ ਹੋ ਗਈ ਹੈ ਤੇ ਅਦਾਲਤ ਨੇ ਭਲਕੇ ਲਈ ਫੈਸਲਾ ਰਾਖਵਾਂ ਰੱਖ ਲਿਆ ਹੈ । ਇਸ ਮਾਮਲੇ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਣਵਾਈ ਹੋ ਰਹੀ ਸੀ ਤੇ ਦੋਹਾਂ ਧਿਰਾਂ ਦੇ ਵਕੀਲਾਂ ਵੱਲੋਂ ਬਹਿਸ ਵਿੱਚ ਹਿੱਸਾ ਲਿਆ ਜਾ ਰਿਹਾ ਸੀ । ਅੱਜ ਬਹਿਸ ਮੁਕੰਮਲ ਹੋਣ ਤੋਂ ਬਾਅਦ ਬੁੱਧਵਾਰ ਬਾਅਦ ਦੁਪਹਿਰ ਲਈ ਫੈਸਲਾ ਰਾਖਵਾਂ ਰੱਖ ਲਿਆ ਗਿਆ ।