• Home »
  • ਖਬਰਾਂ
  • » ਰਵਨੀਤ ਬਿੱਟੂ ਕੇਸ ਦੀ ਅਗਲੀ ਸੁਣਵਾਈ 15 ਨਵੰਬਰ ਨੂੰ

ਰਵਨੀਤ ਬਿੱਟੂ ਕੇਸ ਦੀ ਅਗਲੀ ਸੁਣਵਾਈ 15 ਨਵੰਬਰ ਨੂੰ

-ਪੰਜਾਬੀਲੋਕ ਬਿਊਰੋ
ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਸਰਕਾਰੀ ਡਿਊਟੀ ਵਿੱਚ ਵਿਘਣ ਪਾਉਣ ਦੇ ਇਲਜ਼ਾਮ ਹੇਠ ਚੱਲ ਰਹੇ ਮਾਮਲਿਆਂ ਦੀ ਕੋਰਟ ਵਿੱਚ ਸੁਣਵਾਈ ਲਈ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਬਠਿੰਡਾ ਅਦਾਲਤ ਵਿੱਚ ਪੇਸ਼ ਹੋਏ। ਬੇਸ਼ੱਕ ਬਿੱਟੂ ਆਪਣੀ ਪੇਸ਼ੀ ‘ਤੇ ਆਏ ਸੀ ਪਰ ਇਸ ਮੌਕੇ ਉਨਾਂ ਸਿਆਸੀ ਗੱਲਾਂ ਹੀ ਕੀਤੀਆਂ। ਬਿੱਟੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨਾਲ ਜੋ ਵੀ ਵਾਅਦੇ ਕੀਤੇ ਹਨ, ਉਹ ਸਾਰੇ ਪੂਰੇ ਕੀਤੇ ਜਾਣਗੇ। ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਭੇਜਣ ਦਾ ਦਾਅਵਾ ਕੀਤਾ।
ਬਿੱਟੂ ਦੇ ਕੇਸਾਂ ਦੀ ਅਦਾਲਤ ਨੇ ਅਗਲੀ ਤਰੀਕ 15 ਨਵੰਬਰ ਦੇ ਦਿੱਤੀ ਹੈ। ਪਰ ਅਦਾਲਤ ਵਿੱਚ ਕਾਂਗਰਸੀ ਵਰਕਰਾਂ ਨੇ ਧਾਰਾ 144 ਦੀ ਉਲੰਘਣਾ ਕੀਤੀ। ਉਨਾਂ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ। ਇਸ ਬਾਰੇ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸੀਆਂ ਨੇ ਜੋਸ਼ ਵਿੱਚ ਅਜਿਹਾ ਕਰ ਲਿਆ।