• Home »
  • ਖਬਰਾਂ
  • » ਸਿੱਧੂ ਨੇ ਪੰਜਾਬ ਪੁਲਿਸ ਵਿਭਾਗ ਮੰਗਿਆ..!

ਸਿੱਧੂ ਨੇ ਪੰਜਾਬ ਪੁਲਿਸ ਵਿਭਾਗ ਮੰਗਿਆ..!

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਵਿੱਚ ਇਸ ਵਕਤ ਜੇ ਕੋਈ ਸਭ ਤੋਂ ਵੱਧ ਸਰਗਰਮ ਹੈ ਤਾਂ ਉਹ ਹੈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ। ਵਿਰੋਧੀਆਂ ਨੂੰ ਆੜੇ ਹੱਥੀਂ ਲੈਣਾ ਹੋਵੇ, ਜਾਂ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਐਕਸ਼ਨ ਲੈਣਾ ਹੋਵੇ ਸਿੱਧੂ ਦੀ ਹਰ ਪਾਸੇ ਚਰਚਾ ਹੈ। ਹੁਣ ਸਿੱਧੂ ਨੂੰ ਇਕ ਹੋਰ ਗੱਲ ਆਖ ਕੇ ਚਰਚਾ ਛੇੜ ਲਈ ਹੈ, ਪੰਜਾਬ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਪੰਜਾਬ ਵਿੱਚ ਨਸ਼ੇ ਦਾ ਮੁੱਦਾ ਉਠਿਆ ਤਾਂ ਨਵਜੋਤ ਸਿੱਧੂ ਨੇ ਕਿਹਾ ਕਿ ਜੇ ਉਨਾਂ ਨੂੰ ਪੰਜਾਬ ਪੁਲਿਸ ਵਿਭਾਗ ਦੇ ਦਿੱਤਾ ਜਾਵੇ ਤਾਂ ਉਸ ਮਗਰੋਂ ਜੇ ਪੰਜਾਬ ‘ਚ ਇੱਕ ਵੀ ਨਸ਼ੇ ਵਾਲਾ ਲੱਭ ਜਾਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ।