• Home »
  • ਖਬਰਾਂ
  • » ਹਨੀਪ੍ਰੀਤ ਦੀ ਭਾਲ ਲਈ ਦਿੱਲੀ ‘ਚ ਛਾਪਾਮਾਰੀ

ਹਨੀਪ੍ਰੀਤ ਦੀ ਭਾਲ ਲਈ ਦਿੱਲੀ ‘ਚ ਛਾਪਾਮਾਰੀ

-ਪੰਜਾਬੀਲੋਕ ਬਿਊਰੋ
ਡੇਰਾ ਸਿਰਸਾ ਮੁਖੀ ਦੀ ਕਰੀਬੀ ਹਨੀਪ੍ਰੀਤ ਦੇ ਦਿੱਲੀ ‘ਚ ਹੋਣ ਦੀ ਖ਼ਬਰ ਤੋਂ ਬਾਅਦ ਹੀ ਹਰਿਆਣਾ ਪੁਲਸ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਇਆ ਤੇ ਹਨੀਪ੍ਰੀਤ ਦੀ ਗ੍ਰਿਫਤਾਰੀ ਲਈ ਦਿੱਲੀ ਵਿੱਚ ਕਈ ਜਗਾ ਛਾਪਾ ਮਾਰਿਆ ਪਰ ਉਸ ਦਾ ਕੁਝ ਪਤਾ ਨਹੀਂ ਲੱਗਿਆ। ਹਨੀਪ੍ਰੀਤ ਦੇ ਦਿੱਲੀ ‘ਚ ਵਕੀਲ ਪ੍ਰਦੀਪ ਕੁਮਾਰ ਦੇ ਕੋਲ ਆਉਣ ਅਤੇ ਪੇਸ਼ਗੀ ਜਮਾਨਤ ਪਟੀਸ਼ਨ ਦਾਇਰ ਕਰਨ ਦੀ ਖ਼ਬਰ ਤੋਂ ਬਾਅਦ ਹਰਿਆਣਾ ਪੁਲਸ ‘ਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਪੁਲਸ ਤੁਰੰਤ ਹਰਕਤ ‘ਚ ਆ ਗਈ ,  ਪੰਚਕੂਲਾ ਪੁਲਸ ਦੀ ਇਕ ਟੀਮ ਨੂੰ ਗ੍ਰਿਫਤਾਰੀ ਵਰੰਟ ਨਾਲ ਦਿੱਲੀ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਹਨੀਪ੍ਰੀਤ ਦੇ ਦਿੱਲੀ ਦੇ ਗ੍ਰੇਟਰ ਕੈਲਾਸ਼ ਦੇ ਇਕ ਮਕਾਨ ਏ-9 ‘ਚ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪੁਲਸ ਟੀਮ ਨੇ ਇੱਥੇ ਛਾਪਾ ਮਾਰਿਆ ਪਰ ਹਨੀਪ੍ਰੀਤ ਨਹੀਂ ਮਿਲੀ।ਵਕੀਲ ਦੇ ਘਰ ਦੇ ਬਾਹਰ ਇਕ ਸੀ ਸੀ ਟੀ ਵੀ ਫੁਟੇਜ ਵੀ ਮਿਲੀ ਹੈ ਜਿਸ ਵਿੱਚ ਦਿਸ ਰਹੀ ਬੁਰਕਾ ਪਾਈ ਔਰਤ ਨੂੰ ਹਨੀਪ੍ਰੀਤ ਸਮਝਿਆ ਜਾ ਰਿਹਾ ਹੈ। ਵਕੀਲ ਸਾਫ ਕਹਿ ਚੁੱਕਿਆ ਹੈ ਕਿ ਆਪਣੀ ਪਟੀਸ਼ਨ ਸਾਈਨ ਕਰਨ ਲਈ ਹਨੀਪ੍ਰੀਤ ਖੁਦ ਉਸ ਦੇ ਦਫਤਰ ਪੁੱਜੀ ਸੀ, ਸਾਫ ਹੈ ਕਿ ਹਨੀਪ੍ਰੀਤ ਦਿੱਲੀ ਵਿੱਚ ਹੀ ਕਿਤੇ ਲੁਕੀ ਹੋਈ ਹੈ।