• Home »
  • ਖਬਰਾਂ
  • » ਫਲਾਹਾਰੀ ਸਾਧ ਨੇ ਜੇਲ ‘ਚ ਮੰਗੇ ਫਲ, ਗੰਗਾਜਲ ਤੇ ਗਾਂ ਦਾ ਦੁੱਧ

ਫਲਾਹਾਰੀ ਸਾਧ ਨੇ ਜੇਲ ‘ਚ ਮੰਗੇ ਫਲ, ਗੰਗਾਜਲ ਤੇ ਗਾਂ ਦਾ ਦੁੱਧ

-ਪੰਜਾਬੀਲੋਕ ਬਿਊਰੋ
21 ਸਾਲਾ ਮਹਿਲਾ ਸ਼ਰਧਾਲੂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਘਿਰਿਆ ਸਵਾਮੀ ਕੌਸ਼ਲੇਂਦਰ ਪ੍ਰਪੰਚਾਰੀ ਉਰਫ ਫਲਾਹਾਰੀ ਬਾਬਾ 23 ਸਤੰਬਰ ਨੂੰ ਇਕ ਨਿੱਜੀ ਹਸਪਤਾਲ ਵਿਚੋਂ ਗਿਰਫਤਾਰ ਕਰ ਲਿਆ ਗਿਆ ਸੀ, ਲੰਘੇ ਦਿਨ ਅਦਾਲਤ ਵਿੱਚ ਉਸ ਵਲੋਂ ਜ਼ਮਾਨਤ ਅਰਜ਼ੀ ਲਾਏ ਜਾਣ ਦੀ ਉਮੀਦ ਸੀ, ਪਰ ਫਲਾਹਾਰੀ ਸਾਧ ਨੇ ਕੋਰਟ ਵਿੱਚ ਅਰਜ਼ੀ ਲਾ ਕੇ ਜੇਲ ਅਧਿਕਾਰੀਆਂ ਨੂੰ ਉਸ ਵਾਸਤੇ ਖਾਣ ਲਈ ਫਲ, ਪੀਣ ਲਈ ਗੰਗਾਜਲ ਤੇ ਗਾਂ ਦਾ ਦੁੱਧ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ, ਅਲਵਰ ਰਾਜਸਥਾਨ ਦੀ ਕੋਰਟ ਨੇ ਇਹ ਅਰਜ਼ੀ ਰੱਦ ਕਰ ਦਿੱਤੀ। ਸਾਧ ਨੇ ਕਿਹਾ ਕਿ ਮੈਂ ਸੰਤ ਹਾਂ, 40 ਸਾਲਾਂ ਤੋਂ ਸਿਰਫ ਫਲ ਖਾ ਰਿਹਾਂ, ਗੰਗਾਜਲ ਤੇ ਗਾਂ ਦਾ ਦੁੱਧ ਹੀ ਪੀ ਰਿਹਾਂ, ਹੋਰ ਕੁਝ ਨਹੀਂ ਖਾ ਪੀ ਸਕਦਾ। ਪਰ ਅਦਾਲਤ ਨੇ ਉਸ ਦੀ ਦਲੀਲ ਸੁਣਨ ਤੋਂ ਇਨਕਾਰ ਕਰ ਦਿੱਤਾ.. ਜੇਲ ਦੀਆਂ ਰੋਟੀਆਂ ਹੀ ਖਾਣੀਆਂ ਪੈਣਗੀਆਂ।