• Home »
  • ਖਬਰਾਂ
  • » ਪੰਜਾਬ ਤੇ ਦਿੱਲੀ ਦੇ ਹਰ ਬਸ਼ਿੰਦੇ ਤੱਕ ਬਿਜਲੀ ਪੁੱਜੀ??

ਪੰਜਾਬ ਤੇ ਦਿੱਲੀ ਦੇ ਹਰ ਬਸ਼ਿੰਦੇ ਤੱਕ ਬਿਜਲੀ ਪੁੱਜੀ??

-ਪੰਜਾਬੀਲੋਕ ਬਿਊਰੋ
ਪੀ ਐਮ ਮੋਦੀ ਨੇ ਕੱਲ ਹਰ ਘਰ ਬਿਜਲੀ ਪੁਚਾਉਣ ਵਾਲੀ ਸੌਭਾਗਿਯਾ ਯੋਜਨਾ ਦਾ ਐਲਾਨ ਕਰਦਿਆਂ ਦੱਸਿਆ ਕਿ ਉਹਨਾਂ ਨੇ ਲਾਲਟੈਨ ਦੀ ਰੌਸ਼ਨੀ ਵਿੱਚ ਪੜਾਈ ਕੀਤੀ ਹੈ  ਤੇ ਅੱਜ ਵੀ ਚਾਰ ਕਰੋੜ ਬੱਚੇ ਲਾਲਟੈਨ ਜਗਾ ਕੇ ਪੜਦੇ ਨੇ, ਉਨਾਂ ਲਈ ਬਿਜਲੀ ਉਹਨਾਂ ਦੇ ਘਰ ਤੱਕ ਪੁਚਾਈ ਜਾਵੇਗੀ।
ਸਰਕਾਰ ਮੁਤਾਬਕ ਪੰਜਾਬ ਤੇ ਦਿੱਲੀ ਵਿੱਚ ਹਰ ਘਰ ਵਿੱਚ ਬਿਜਲੀ ਪੁੱਜ ਚੁੱਕੀ ਹੈ। ਬਾਕੀ ਥਾਵਾਂ ਦਾ ਤਾਂ ਪਤਾ ਨਹੀਂ ਪਰ ਪੰਜਾਬੀਲੋਕ ਅਦਾਰੇ ਦੀ ਟੀਮ ਪ੍ਰਤੱਖ ਦਰਸ਼ੀ ਹੈ, ਉਹਨਾਂ ਸੈਂਕੜੇ ਪਰਿਵਾਰਾਂ ਦੀ ਜੋ ਰੁਜ਼ਗਾਰ ਖਾਤਰ ਹੋਰ ਸੂਬਿਆਂ ਵਿਚੋਂ ਪੰਜਾਬ ਵਿੱਚ ਦੋ ਪੀੜੀਆਂ ਤੋਂ ਆ ਕੇ ਸੜਕਾਂ ਕਿਨਾਰੇ ਵਸੇ ਹੋਏ ਨੇ, ਵੋਟਰ ਕਾਰਡ, ਅਧਾਰ ਕਾਰਡ ਸਭ ਕੁਝ ਇਹਨਾਂ ਪਰਿਵਾਰਾਂ ਕੋਲ ਹੈ ਪਰ ਬਿਜਲੀ ਵਾਲਾ ਲਾਟੂ ਨਹੀਂ ਜਗਿਆ, ਜਦਕਿ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੇ ਹਰ ਬਸ਼ਿੰਦੇ ਕੋਲ ਬਿਜਲੀ ਪੁੱਜੀ ਹੋਈ ਹੈ।
ਸਰਕਾਰ ਮੁਤਾਬਕ ਦੇਸ਼ ਦੇ 4 ਕਰੋੜ 5 ਲੱਖ 30 ਹਜ਼ਾਰ 31 ਘਰਾਂ ਵਿੱਚ ਬਿਜਲੀ ਕੁਨੈਕਸ਼ਨ ਨਹੀਂ ਹੈ। ਜ਼ਿਆਦਾ ਫੋਕਸ ਬਿਹਾਰ, ਯੂ ਪੀ, ਮੱਧ ਪ੍ਰਦੇਸ਼, ਓਡੀਸ਼ਾ, ਝਾਰਖੰਡ, ਜੇ ਐਂਡ ਕੇ, ਰਾਜਸਥਾਨ ਤੇ ਪੂਰਬ ਉਤਰ ਸੂਬਿਆਂ ‘ਤੇ ਰਹੇਗਾ।