• Home »
  • ਖਬਰਾਂ
  • » ਬਨਾਰਸ ਹਿੰਦੂ ਯੂਨੀਵਰਸਿਟੀ ਮਾਮਲਾ-‘ਵਰਸਿਟੀ ਪ੍ਰਸ਼ਾਸਨ ਦੀ ਲਾਪਰਵਾਹੀ ਨਸ਼ਰ

ਬਨਾਰਸ ਹਿੰਦੂ ਯੂਨੀਵਰਸਿਟੀ ਮਾਮਲਾ-‘ਵਰਸਿਟੀ ਪ੍ਰਸ਼ਾਸਨ ਦੀ ਲਾਪਰਵਾਹੀ ਨਸ਼ਰ

-ਪੰਜਾਬੀਲੋਕ ਬਿਊਰੋ
ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਸ਼ਨੀਵਾਰ ਦੀ ਰਾਤ ਛੇੜਛਾੜ ਦਾ ਵਿਰੋਧ ਕਰ ਰਹੀਆਂ ਵਿਦਿਆਰਥਣਾਂ ‘ਤੇ ਹੋਏ ਲਾਠੀਚਾਰਜ ਮਾਮਲੇ ਵਿੱਚ ਬਨਾਰਸ ਦੇ ਕਮਿਸ਼ਨਰ ਨਿਤਿਨ ਗੋਕਰਣ ਨੇ ਰਿਪੋਰਟ ਤਿਆਰ ਕਰ ਲਈ ਹੈ ਤੇ ਇਸ ਰਿਪੋਰਟ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜ਼ਿਮੇਵਾਰ ਠਹਿਰਾਇਆ ਹੈ, ਕਮਿਸ਼ਨਰ ਨੇ ਜਾਂਚ ਦੌਰਾਨ ਵੀ ਸੀ ਤੇ ਪੀੜਤ ਕੁੜੀ ਸਮੇਤ 12 ਵਿਅਕਤੀਆਂ ਦੇ ਬਿਆਨ ਲਏ, ਤੇ ਸਾਫ ਕਿਹਾ ਕਿ ਜੇ ਪੀੜਤ ਕੁੜੀ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਤਾਂ ਮਾਮਲਾ ਐਨਾ ਨਾ ਗਰਮਾਉਂਦਾ। ਸਾਰੀ ਘਟਨਾ ‘ਤੇ ਵੀ ਸੀ ਦਾ ਲਾਪਰਵਾਹੀ ਭਰਿਆ ਬਿਆਨ ਹੀ ਆਇਆ, ਜਿਹਨਾਂ ਨੇ ਕਿਹਾ ਕਿ ਛੇੜਛਾੜ ਤਾਂ ਸਾਰੇ ਮੁਲਕ ਵਿੱਚ ਹੋ ਰਹੀ ਹੈ, ਨਾਲ ਹੀ ਕਿਹਾ ਕਿ ਜਦ ਸਾਰੀ ਪੁਲਿਸ ਮਿਲ ਕੇ ਰਾਮ ਰਹੀਮ ਦੀ ਚੇਲੀ ਹਨੀਪ੍ਰੀਤ ਨੂੰ ਨਹੀਂ ਫੜ ਸਕੀ, ਤਾਂ ਛੇੜਛਾੜ ਦੇ ਦੋਸ਼ੀ ਨੂੰ ਫੜਨਾ ਵੀ ਸੌਖਾ ਨਹੀਂ। ਯੂਨੀਵਰਸਿਟੀ ਦੇ ਚੀਫ ਪ੍ਰਾਕਟਰ ਨੇ ਵੀ ਇਹੋ ਕੁਝ ਕਿਹਾ, ਕਿ ਛੇੜਛਾੜ ਤਾਂ ਪੂਰੇ ਦੇਸ਼ ਵਿੱਚ ਹੋ ਰਹੀ ਹੈ, ਯੂਨੀਵਰਸਿਟੀ ਵਿੱਚ ਰੋਜ਼ ਰੋਜ਼ ਤਾਂ ਛੇੜਛਾੜ ਹੁੰਦੀ ਨਹੀਂ, ਜੇ ਕਦੇ ਹੁੰਦੀ ਵੀ ਹੈ ਤਾਂ ਅਸਆ ਕਾਰਵਾਈ ਕਰਦੇ ਹਾਂ। ਅੰਦੋਲਨ ਤੇ ਲਾਠੀਚਾਰਜ ਤੋਂ ਬਾਅਦ ਹੋਸਟਲ ਖਾਲੀ ਕਰਵਾਉਣ ਦੇ ਮੁੱਦੇ ‘ਤੇ ਯੂਨੀਵਰਸਿਟੀ ਪ੍ਰਸ਼ਾਸਨ ਮੁੱਕਰ ਗਿਆ ਤੇ ਕਿਹਾ ਕਿ ਬੱਚੇ ਆਪ ਹੀ ਛੁੱਟੀਆਂ ‘ਤੇ ਘਰ ਚਲੇ ਗਏ ਹਨ।