• Home »
  • ਖਬਰਾਂ
  • » ਬਾਲਕ੍ਰਿਸ਼ਨ ਸਿਖਰਲੇ ਅਮੀਰ ਭਾਰਤੀਆਂ ‘ਚ ਸ਼ੁਮਾਰ

ਬਾਲਕ੍ਰਿਸ਼ਨ ਸਿਖਰਲੇ ਅਮੀਰ ਭਾਰਤੀਆਂ ‘ਚ ਸ਼ੁਮਾਰ

-ਪੰਜਾਬੀਲੋਕ ਬਿਊਰੋ
ਯੋਗਗੁਰੂ ਰਾਮਦੇਵ ਦੇ ਸਾਥੀ ਆਚਾਰਿਆ ਬਾਲਕ੍ਰਿਸ਼ਨ ਅਤੇ ਡੀ-ਮਾਰਟ ਦੇ ਰਾਧਾਕਿਸ਼ਨ ਦਾਮਾਨੀ ਦਾ ਨਾਂ ਭਾਰਤ ਦੇ ਅਮੀਰਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ। ਮੁਕੇਸ਼ ਅੰਬਾਨੀ ਸਭ ਤੋਂ ਅਮੀਰ ਭਾਰਤੀ ਹਨ ਤੇ ਕੌਮਾਂਤਰੀ ਪੱਧਰ ‘ਤੇ ਉਹ ਪਹਿਲੀ ਵਾਰ ਸਿਖਰਲੇ 15 ‘ਚ ਜਗਾ ਬਣਾਉਣ ‘ਚ ਕਾਮਯਾਬ ਰਹੇ। ਬਾਲਕ੍ਰਿਸ਼ਨ ਪਿਛਲੇ ਸਾਲ 25ਵੇਂ ਸਥਾਨ ‘ਤੇ ਸਨ ਇਸ ਵਾਰ ਉਹ 8ਵੇਂ ਸਥਾਨ ‘ਤੇ ਪਹੁੰਚ ਗਏ ਹਨ। ਉਨਾਂ ਦੀ ਜਾਇਦਾਦ 173 ਫ਼ੀਸਦੀ ਵਧ ਕੇ 70,000 ਕਰੋੜ ਰੁਪਏ ਹੋ ਗਈ ਹੈ। ਪਤੰਜਲੀ ਦਾ ਕਾਰੋਬਾਰ 10,561 ਕਰੋੜ ਰੁਪਏ ‘ਤੇ ਪਹੁੰਚ ਗਿਆ। ਉਹ ਕਈ ਵਿਦੇਸ਼ੀ ਬਰਾਂਡਾਂ ਨੂੰ ਟੱਕਰ ਦੇ ਰਹੀ ਹੈ।