• Home »
  • ਖਬਰਾਂ
  • » 17 ਸਾਲਾ ਬੱਚੇ ਨੇ ਬਲੂ ਵੇਲ ਗੇਮ ਦਾ ਚੈਂਲੇਂਜ ਪੂਰਾ ਕਰਦਿਆਂ ਜਾਨ ਦਿੱਤੀ

17 ਸਾਲਾ ਬੱਚੇ ਨੇ ਬਲੂ ਵੇਲ ਗੇਮ ਦਾ ਚੈਂਲੇਂਜ ਪੂਰਾ ਕਰਦਿਆਂ ਜਾਨ ਦਿੱਤੀ

-ਪੰਜਾਬੀਲੋਕ ਬਿਊਰੋ
ਹਰਿਆਣਾ ਦੇ ਪੰਚਕੂਲਾ ਵਿੱਚ 17 ਸਾਲਾ ਲੜਕਾ ਬਲੂ ਵੇਲ ਗੇਮ ਦਾ ਸ਼ਿਕਾਰ ਹੋ ਗਿਆ। ਚੰਡੀਗੜ ਦੇ ਡੀਏਵੀ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਕਰਨ ਠਾਕੁਰ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਹੁਣ ਜਦ ਮਾਪਿਆਂ ਨੇ ਉਸਦਾ ਬੈਗ ਫਰੋਲਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜਮੀਨ ਨਿੱਕਲ ਗਈ, ਉਸ ਦੀਆਂ ਕਾਪੀਆਂ ‘ਤੇ ਅਜੀਬੋ ਗਰੀਬ ਕਲਾਕ੍ਰਿਤੀਆਂ ਬਣੀਆਂ ਹੋਈਆਂ ਹਨ, ਜੋ ਖੁਦਕੁਸ਼ੀ ਦੇ ਵੱਖ ਵੱਖ ਤਰੀਕਿਆਂ ਨਾਲ ਸੰਬੰਧਤ ਸਨ। ਉਸ ਨੇ ਲਿਖਿਆ ਸੀ ਕਿ ਉਸ ਨੂੰ ਜਿਉਣ ਦਾ ਕੋਈ ਹੱਕ ਨਹੀਂ। ਪਰਿਵਾਰ ਦੇ ਮੁਤਾਬਿਕ ਉਸ ਦੀਆਂ ਗਤੀਵਿਧੀਆਂ ਤਾਂ ਪਿਛਲੇ ਕੲੀ ਦਿਨਾਂ ਤੋਂ ਸ਼ੱਕੀ ਸਨ ਪਰ ੳੁਹ ੲਿਸ ਬਾਰੇ ਸਮਝ ਨਹੀਂ ਸਕੇ ਜਿਸਦਾ ਅਹਿਸਾਸ ੳੁਹਨਾਂ ਨੂੰ ਕਰਨ ਦੀਆਂ ਕਾਪੀਆਂ ਦੇਖਣ ਤੋਂ ਬਾਅਦ ਹੋਇਆ ਹੈ ਕਿ ੳੁਹ ਜਾਨਲੇਵਾ ਗੇਮ ਬਲੂ ਵੇਲ ਗੇਮ ਦੇ ਚੁੰਗਲ ਵਿੱਚ ਫਸ ਚੁੱਕਿਆ ਸੀ । ੳੁਹ ਪਿਛਲੇ ਕੲੀ ਦਿਨਾਂ ਤੋਂ ਤੜਕੇ ਚਾਰ ਵਜੇ ਪੜਾੲੀ ਦਾ ਬਹਾਨਾ ਲਾ ਕੇ ੳੁੱਠਦਾ ਸੀ । ਕੁਝ ਦਿਨ ਪਹਿਲਾਂ ੳੁਹ ਆਪਣੀ ਮਾਂ ਨੂੰ ਨਾਲ ਲੈ ਕੇ ਦਿਮਾਗੀ ਡਾਕਟਰ ਕੋਲ ਚੈਕਅੱਪ ਲੲੀ ਵੀ ਗਿਆ ਸੀ ਪਰ ੳੁਸ ਦਿਨ ਡਾਕਟਰ ਨਾਲ ਮੁਲਾਕਾਤ ਨਹੀਂ ਹੋ ਪਾੲੀ ਸੀ ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਉਸ ਦੇ ਸਹਿਪਾਠੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।