• Home »
  • ਖਬਰਾਂ
  • » ਰਾਮ ਰਹੀਮ ਨੇ ਸਜ਼ਾ ਖਿਲਾਫ ਹਾਈਕੋਰਟ ‘ਚ ਦਿੱਤੀ ਚੁਣੌਤੀ

ਰਾਮ ਰਹੀਮ ਨੇ ਸਜ਼ਾ ਖਿਲਾਫ ਹਾਈਕੋਰਟ ‘ਚ ਦਿੱਤੀ ਚੁਣੌਤੀ

-ਪੰਜਾਬੀਲੋਕ ਬਿਊਰੋ
ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਪੰਚਕੁਲਾ ਦੀ ਸੀ ਬੀ ਆਈ ਕੋਰਟ ਵਲੋਂ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਵਕੀਲ ਨੇ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ, ਤੇ  ਸਜ਼ਾ ਵਿਰੁੱਧ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।
ਇਸ ਤੋਂ ਇਲਾਵਾ ਮਾਮਲੇ ਦੀ ਉਡੀਕੀ ਜਾ ਰਹੀ ਖਬਰ ਇਹ ਵੀ ਆਈ ਹੈ ਕਿ ਪੰਚਕੂਲਾ ਸੀ ਬੀ ਆਈ ਅਦਾਲਤ ਨੇ ਗੁਰਮੀਤ ਰਾਮ ਰਹੀਮ ਸਿੰਘ ਦੇ ਸਾਬਕਾ ਡਰਾਇਵਰ ਖੱਟਾ ਸਿੰਘ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਖੱਟਾ ਸਿੰਘ ਨੇ ਰਾਮ ਰਹੀਮ ਖਿਲਾਫ ਪੱਤਰਕਾਰ ਰਾਮਚੰਦਰ ਛਤਰਪਤੀ ਕੇਸ ਚ ਦੁਬਾਰਾ ਗਵਾਹੀ ਦੇਣ ਦੀ ਅਪੀਲ ਕੀਤੀ ਸੀ ।
ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ‘ਤੇ ਡੇਰਾ ਸੱਚਾ ਸੌਦਾ ਸਿਰਸਾ ਦੀ ਤਲਾਸ਼ੀ ਲਈ ਗਈ ਸੀ ਸਿ ਤਲਾਸ਼ੀ ਮੁਹਿੰਮ ਦੀ ਰਿਪੋਰਟ ਤਿਆਰ ਕਰ ਲਈ ਗਈ ਹੈ। ਕੋਰਟ ਕਮਿਸ਼ਨਰ ਅਨਿਲ ਕੁਮਾਰ ਸਿੰਘ ਪਵਾਰ 27 ਸਤੰਬਰ ਨੂੰ ਸੀਲਬੰਦ ਲਿਫ਼ਾਫ਼ੇ ਵਿਚ ਹਾਈਕੋਰਟ ਵਿਚ ਇਹ ਰਿਪੋਰਟ ਪੇਸ਼ ਕਰਨਗੇ। ਰਿਪੋਰਟ ਦੇ ਆਧਾਰ ‘ਤੇ ਅਦਾਲਤ ਤੈਅ ਕਰੇਗੀ ਕਿ ਡੇਰੇ ਦੀਆਂ ਜਾਇਦਾਦਾਂ ਨੂੰ ਅਟੈਚ ਕੀਤਾ ਜਾਏ ਜਾਂ ਨਹੀਂ।
ਡੇਰੇ ਦੀਆਂ ਸੰਪਤੀਆਂ ਲੈ ਕੇ ਡੇਰੇ ਵਿਚ ਦੋ ਧੜੇ ਬਣ ਗਏ ਹਨ। ਡੇਰੇ ਦਾ ਇਕ ਧੜਾ ਪੁਰਾਣੇ ਗੁਰੂ ਸ਼ਾਹ ਮਸਤਾਨਾ ਦੇ ਸਮੇਂ ਵਿਚ ਬਣੀਆਂ ਸੰਪਤੀਆਂ ਨੂੰ ਅਟੈਚ ਕਰਨ ਖ਼ਿਲਾਫ਼ ਹੈ, ਤੇ ਗੁਰਮੀਤ ਰਾਮ ਰਹੀਮ ਦੀਆਂ ਜਾਇਦਾਦਾਂ ਨੂੰ ਅਟੈਚ ਕਰਨ ਦੇ ਪੱਖ ਵਿੱਚ ਹੈ ਪਰ ਗੁਰਮੀ ਰਾਮ ਰਹੀਮ ਦਾ ਸਮਰਥਕ ਧੜਾ ਕਿਸੇ ਵੀ ਤਰਾਂ ਦੀ ਜਾਇਦਾਦ ਅਟੈਚ ਕੀਤੇ ਜਾਣ ਦੇ ਪੱਖ ਵਿਚ ਨਹੀਂ ਹੈ।
ਓਧਰ ਸ਼ਹਾਜਹਾਂਪੁਰ ਦੇ ਸਮਾਜਸੇਵੀ ਵਲੋਂ ਇਕ ਲੱਖ ਦਾ ਇਨਾਮ ਦੇਣ ਦੇ ਐਲਾਨ ਤੋਂ ਬਾਅਦ “ਨੇਸ਼ਨ ਵਾਈਡ ਐਂਟੀ ਕਲਟ ਫਰੰਟ” ਨੇ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ 5 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ। ਫ਼ਰੰਟ ਦੇ ਪ੍ਰਧਾਨ ‘ਆਪ’ ਲੀਡਰ ਭੁਪਿੰਦਰ ਗੋਰਾ ਹਨ। ਉਨਾਂ ਕਿਹਾ ਕਿ ਇਹ ਇਨਾਮ ਕਿਸੇ ਨਿੱਜੀ ਵਿਅਕਤੀ ਨੂੰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਅਜਿਹਾ ਕਰਕੇ ਦਰਅਸਲ ਅਸੀਂ ਪੁਲਿਸ ਦੀ ਮਦਦ ਕਰਨਾ ਚਾਹੁੰਦੇ ਹਾਂ। ਉਨਾਂ ਕਿਹਾ ਕਿ ਡੇਰੇ ਭੋਲੇ-ਭਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੱਗ ਰਹੇ ਹਨ। ਇਸੇ ਲਈ ਅਸੀਂ ਇਹ ਫ਼ਰੰਟ ਬਣਾਇਆ ਹੈ ਤਾਂ ਕਿ ਡੇਰਿਆਂ ਨੂੰ ਬੇਨਕਾਬ ਕੀਤਾ ਜਾਵੇ। ਕਾਂਗਰਸੀ ਨੇਤਾ ਹਰਮਿੰਦਰ ਜੱਸੀ ‘ਤੇ ਦੋਸ਼ ਲਾਉਂਦਿਆਂ ਭੁਪਿੰਦਰ ਗੋਰਾ ਨੇ ਕਿਹਾ ਕਿ ਜੱਸੀ ਨੇ ਉਸ ਨੂੰ ਭਜਾਉਣ ਵਿੱਚ ਮਦਦ ਕੀਤੀ ਹੈ ਤੇ ਜੇ ਪੁਲਿਸ ਜੱਸੀ ਤੋਂ ਪੁੱਛਗਿੱਛ ਕਰੇ ਤਾਂ ਵੱਡੇ ਖੁਲਾਸੇ ਹੋਣਗੇ।
ਡੇਰੇ ਦੇ ਸਾਬਕਾ ਸੇਵਾਦਾਰ ਗੁਰਨਾਮ ਸਿੰਘ ਤੂਰ ਵਲੋਂ ਲਗਾਤਾਰ ਵੱਖ ਵੱਖ ਮੀਡੀਆ ਹਲਕਿਆਂ ਕੋਲ ਡੇਰੇ ਬਾਰੇ ਖਾਸ ਕਰਕੇ ਡੇਰਾ ਮੁਖੀ ਤੇ ਹਨੀਪ੍ਰੀਤ ਦੇ ਰਿਸ਼ਤਿਆਂ ਬਾਰੇ ਖੁਲਾਸੇ ਜਾਰੀ ਨੇ, ਤੂਰ ਨੇ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਗੁਰਮੀਤ ਰਾਮ ਰਹੀਮ ਤੋਂ ਬੱਚਾ ਪੈਦਾ ਕਰਨਾ ਚਾਹੁੰਦੀ ਸੀ, ਤਾਂ ਜੋ ਉਸੇ ਬੱਚੇ ਨੂੰ ਡੇਰੇ ਦਾ ਗੱਦੀਨਸ਼ੀਨ ਬਣਾਇਆ ਜਾ ਸਕੇ, ਇਸ ਵਾਸਤੇ ਉਹ ਵਿਸ਼ਵਾਸ ਗੁਪਤਾ ਨੂੰ ਮੋਹਰਾ ਬਣਾਉਣਾ ਚਾਹੁੰਦੀ ਸੀ, ਪਰ ਵਿਸ਼ਵਾਸ ਗੁਪਤਾ ਨੇ ਤਲਾਕ ਮੰਗ ਕੇ ਸਾਰੀ ਖੇਡ ਵਿਗਾੜ ਦਿੱਤੀ।