• Home »
  • ਖਬਰਾਂ
  • » ਬੱਬਰ ਖਾਲਸਾ ਦੇ ਕਾਰਕੁਨ ਟੋਨੀ ਨੂੰ ਨਿਆਂਇਕ ਹਿਰਾਸਤ ‘ਚ ਭੇਜਿਆ

ਬੱਬਰ ਖਾਲਸਾ ਦੇ ਕਾਰਕੁਨ ਟੋਨੀ ਨੂੰ ਨਿਆਂਇਕ ਹਿਰਾਸਤ ‘ਚ ਭੇਜਿਆ

-ਪੰਜਾਬੀਲੋਕ ਬਿਊਰੋ
ਪਿਛਲੇ ਦਿਨੀਂ ਪੰਜਾਬ ਤੇ ਯੂ ਪੀ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਵਿੱਚ ਬੱਬਰ ਖ਼ਾਲਸਾ ਦੇ ਖਾੜਕੂ ਜਤਿੰਦਰ ਸਿੰਘ ਟੋਨੀ ਪੁੱਤਰ ਬਲਦੇਵ ਸਿੰਘ ਵਾਸੀ ਲਖੀਮਪੁਰ ਖੀਰੀ ਯੂਪੀ ਨੂੰ ਗਿਰਫਤਾਰ ਕੀਤਾ ਸੀ, ਉਸ ਨੂੰ ਅੱਜ ਨਾਭਾ ਅਦਾਲਤ ‘ਚ ਪੇਸ਼ ਕੀਤਾ ਗਿਆ, ਅਦਾਲਤ ਨੇ ਟੋਨੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਤੇ ਜੇਲ ਭੇਜ ਦਿੱਤਾ। ਜਤਿੰਦਰ ਸਿੰਘ ਟੋਨੀ ‘ਤੇ ਬੱਬਰ ਖ਼ਾਲਸਾ ਦੇ ਹੋਰ ਕਾਰਕੁੰਨਾਂ ਨੂੰ ਅਸਲਾ ਸਪਲਾਈ ਕਰਨ ਤੇ ਨਾਭਾ ਜੇਲ ਬ੍ਰੇਕ ਕਾਂਡ ਵਿਚ ਮਦਦ ਦੇਣ ਦੇ ਦੋਸ਼ ਹਨ।