• Home »
  • ਖਬਰਾਂ
  • » ਵਿਧਾਇਕ ਅਗਨੀਹੋਤਰੀ ਦੀ ਗੱਡੀ ਹਾਦਸੇ ਦਾ ਸ਼ਿਕਾਰ

ਵਿਧਾਇਕ ਅਗਨੀਹੋਤਰੀ ਦੀ ਗੱਡੀ ਹਾਦਸੇ ਦਾ ਸ਼ਿਕਾਰ

-ਪੰਜਾਬੀਲੋਕ ਬਿਊਰੋ
ਗੁਰਦਾਸਪੁਰ ਰੈਲੀ ਲਈ ਜਾ ਰਹੇ ਤਰਨਤਾਰਨ ਹਲਕੇ ਤੋਂ ਕਾਂਗਰਸੀ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੀ ਅਗਵਾਈ ਵਿਚ ਗੱਡੀਆਂ ਦਾ ਕਾਫਲਾ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਡਾ.ਅਗਨੀਹੋਤਰੀ ਦੀ ਫਾਰਚੂਨਰ ਗੱਡੀ ਜਿਸ ਵਿੱਚ ਉਹ ਖੁਦ ਸਵਾਰ ਸਨ ਸਮੇਤ ਦਰਜਨ ਦੇ ਕਰੀਬ ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ। ਕੁਝ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਇਹ ਹਾਦਸਾ ਕਿਸੇ ਵਲੋਂ ਅਚਾਨਕ ਸੜਕ ‘ਤੇ ਵਿਚਕਾਰ ਗੱਡੀ ਖੜੀ ਕਰਨ ਕਾਰਨ ਵਾਪਰਿਆ ਹੈ।