• Home »
  • ਖਬਰਾਂ
  • » ਸ਼ਿਵਸੈਨਾ ਨੇ 500 ਤੋਂ ਵੱਧ ਮੀਟ ਦੀਆਂ ਦੁਕਾਨਾਂ ਜਬਰੀ ਬੰਦ ਕਰਵਾਈਆਂ

ਸ਼ਿਵਸੈਨਾ ਨੇ 500 ਤੋਂ ਵੱਧ ਮੀਟ ਦੀਆਂ ਦੁਕਾਨਾਂ ਜਬਰੀ ਬੰਦ ਕਰਵਾਈਆਂ

-ਪੰਜਾਬੀਲੋਕ ਬਿਊਰੋ
ਗੁੜਗਾਉਂ ‘ਚ ਸ਼ਿਵ ਸੈਨਾ ਦੇ ਕਾਰਕੁਨਾਂ ਨੇ  ਜ਼ਬਰਦਸਤੀ 500 ਤੋਂ ਵੱਧ ਮੀਟ ਦੀਆਂ ਦੁਕਾਨਾਂ ਬੰਦ ਕਰਾਈਆਂ, ਪਾਰਟੀ ਨੇਤਾ ਰਿਤੂ ਰਾਜ ਨੇ ਕਿਹਾ ਕਿ ਉਨਾਂ ਵੱਲੋਂ ਸ਼ਹਿਰ ‘ਚ ਚਿਕਨ ਦੀਆਂ ਦੁਕਾਨਾਂ ਨੂੰ ਨੋਟਿਸ ਭੇਜਿਆ ਗਿਆ ਹੈ ਕਿ ਨਰਾਤਿਆਂ ਦੌਰਾਨ ਉਹ ਕਾਰੋਬਾਰ ਬੰਦ ਰੱਖਣ ਨਹੀਂ ਤਾਂ  ਗੰਭੀਰ ਸਿੱਟੇ ਭੁਗਤਣੇ ਪੈਣਗੇ। ਸ਼ਿਵਸੈਨਾ ਦੀ ਗੁੰਡਾਗਰਦੀ ਮੀਡੀਆਈ ਕੈਮਰਿਆਂ ਵਿੱਚ ਕੈਦ ਹੋ ਕੇ ਵਿਸ਼ਵ ਭਰ ਦੇ ਲੋਕਾਂ ਨੇ ਦੇਖੀ ਹੈ ਤੇ  ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦਫਤਰੀ ਬਿਆਨ ਜਾਰੀ ਕਰ ਰਿਹਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਹੱਥਾਂ ਵਿਚ ਲੈਣ ਦਾ ਕੋਈ ਹੱਕ ਨਹੀਂ ਹੈ। ਪੁਲਿਸ ਨੇ ਕਿਹਾ ਕਿ ਸ਼ਿਵ ਸੈਨਾ ਵਰਕਰਾਂ ਵੱਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਾਉਣ ਦੇ ਮਾਮਲੇ ਸਬੰਧੀ ਜੋ ਵੀ ਸ਼ਿਕਾਇਤ ਆਏਗੀ, ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।