• Home »
  • ਖਬਰਾਂ
  • » ਗੁਰਮੀਤ ਰਾਮ ਰਹੀਮ ਦੇ ਕੱਚੇ ਚਿੱਠੇ..

ਗੁਰਮੀਤ ਰਾਮ ਰਹੀਮ ਦੇ ਕੱਚੇ ਚਿੱਠੇ..

-ਪੰਜਾਬੀਲੋਕ ਬਿਊਰੋ
ਸੀ.ਬੀ.ਆਈ ਅਦਾਲਤ ‘ਚ ਰਾਮ ਰਹੀਮ ਖ਼ਿਲਾਫ਼ ਰਣਜੀਤ ਸਿੰਘ ਤੇ ਰਾਮਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਦੀ ਸੁਣਵਾਈ 25 ਸਤੰਬਰ ਤੇ 27 ਅਕਤੂਬਰ ਨੂੰ ਹੋਵੇਗੀ।
ਇਸ ਦੌਰਾਨ ਹਨੀਪ੍ਰੀਤ ਦਾ ਸਾਬਕਾ ਪਤੀ ਵਿਸ਼ਵਾਸ ਗੁਪਤਾ ਮੁੜ ਚਰਚਾ ਵਿੱਚ ਆਇਆ ਹੈ, ਜਿਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਮੀਤ ਰਾਮ ਰਹੀਮ ਨੇ ਉਨਾਂ ਨੂੰ ‘ਬਿਗ ਬੌਸ’ ਵਰਗੀ ਗੇਮ ਖੇਡਣ ਲਈ ਗੁਫਾ ਬੁਲਾਇਆ ਸੀ ਤੇ ਉਹ 6 ਜੋੜੇ ਸਨ। ਉਨਾਂ ਨੇ 28 ਦਿਨ ਗੁਫਾ ‘ਚ ਬਤੀਤ ਕੀਤੇ ਸਨ। ਪਰ ਹਨੀਪ੍ਰੀਤ ਗੁਫਾ ‘ਚ ਬਾਬੇ ਦੇ ਕੋਲ ਜਾਂਦੀ ਸੀ ਤੇ ਮੈਨੂੰ ਬਾਹਰ ਬਿਠਾਇਆ ਜਾਂਦਾ ਸੀ। ਵਿਸ਼ਵਾਸ ਗੁਪਤਾ ਨੇ ਕਿਹਾ ਕਿ ਹਨੀਪ੍ਰੀਤ 24 ਵਿਚੋਂ 23 ਘੰਟੇ ਸਾਧ ਦੇ ਨਾਲ ਗੁਜ਼ਾਰਦੀ ਸੀ, ਉਸੇ ਦੇ ਨਾਲ ਬਿਸਤਰ ‘ਤੇ ਸੌਂਦੀ ਸੀ।
ਜੇਲ ਵਿੱਚ ਹਮਲੇ ਤੋਂ ਬਚਾਅ ਲਈ ਬਲਵੰਤ ਸਿੰਘ ਰਾਜੋਆਣਾ ਵਲੋਂ ਮਦਦ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਵਿਸ਼ਵਾਸ ਗੁਪਤਾ ਨੇ ਕਿਹਾ ਕਿ ਰਾਜੋਆਣਾ ਮੇਰੇ ਲਈ ਰੱਬ ਹੈ, ਜਿਸ ਨੇ ਜੇਲਰ ਨੂੰ ਵੀ ਕਿਹਾ ਸੀ ਕਿ ਜਿਸ ਚ ਹਿੰਮਤ ਹੈ, ਤਾਂ ੲਿਸ ਮੁੰਡੇ ਨੂੰ ਹੱਥ ਲਾ ਕੇ ਵੇਖੇ।
ਵਿਸ਼ਵਾਸ ਨੇ ਕਿਹਾ ਕਿ ਬਾਬੇ ਦਾ ਪਰਿਵਾਰ ਬਹੁਤ ਹੀ ਸ਼ਰੀਫ ਹੈ, ਪਰ ਬਾਬਾ ਖੁਦ ਜ਼ਹਿਰੀਲਾ ਆਦਮੀ ਹੈ। ਅੱਜ ਵੀ ਉਹਦੇ ਕਰਿੰਦਿਆਂ ਤੋਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਖਤਰਾ ਹੈ।