• Home »
  • ਖਬਰਾਂ
  • » ਬੱਚਿਆਂ ਨੂੰ ਇੰਟਰਨੈਟ ਨਾਲੋਂ ਤੋੜ ਕੇ ਧਰਮ ਨਾਲ ਜੋੜੋ-ਬਡੂੰਗਰ

ਬੱਚਿਆਂ ਨੂੰ ਇੰਟਰਨੈਟ ਨਾਲੋਂ ਤੋੜ ਕੇ ਧਰਮ ਨਾਲ ਜੋੜੋ-ਬਡੂੰਗਰ

-ਪੰਜਾਬੀਲੋਕ ਬਿਊਰੋ
ਕਈ ਬੱਚਿਆਂ ਦੇ ਇਕੱਲਤਾ ਕਾਰਨ ‘ਬਲੂ ਵੇਲ ਗੇਮ’ ਦੀ ਲਪੇਟ ਵਿੱਚ ਆਉਣ ਦੀਆਂ ਖ਼ਬਰ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੀ ਚਿੰਤਤ ਹੋਏ ਹਨ ਤੇ ਇਸ ਗੇਮ ਦੇ ਵਿਰੋਧ ਵਿੱਚ ਉੱਤਰੇ ਹਨ। ਉਨਾਂ ਕਿਹਾ ਕਿ ਸਰਕਾਰ ਨੂੰ ਇਹ ਗੇਮ ਬੰਦ ਕਰਵਾਉਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਤੇ ਇਸ ਦੇ ਲਿੰਕ ਨੂੰ ਅੱਗੇ ਫੈਲਾਉਣ ਵਾਲਿਆਂ ਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ ਹੈ। ਪ੍ਰੋ ਬਡੂੰਗਰ ਨੇ  ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਇੰਟਰਨੈਟ ਦੀਆਂ ਸਰਗਰਮੀਆਂ ਨਾਲੋਂ ਤੋੜ ਕੇ ਧਾਰਮਿਕ ਤੇ ਨੈਤਿਕ ਸਿੱਖਿਆ ਵੱਲ ਪ੍ਰੇਰਿਤ ਕਰਨ।