• Home »
  • ਖਬਰਾਂ
  • » ਭੀੜ ‘ਤੇ ਕਾਬੂ ਪਾਉਣ ਲਈ ਪੈਲੇਟ ਗੰਨ ਨਾ ਵਰਤੋ-ਐਮਨੈਸਟੀ

ਭੀੜ ‘ਤੇ ਕਾਬੂ ਪਾਉਣ ਲਈ ਪੈਲੇਟ ਗੰਨ ਨਾ ਵਰਤੋ-ਐਮਨੈਸਟੀ

-ਪੰਜਾਬੀਲੋਕ ਬਿਊਰੋ
ਕਸ਼ਮੀਰ ‘ਚ ਭੀੜ ‘ਤੇ ਕਾਬੂ ਪਾਉਣ ਲਈ ਪੈਲੇਟ ਬੰਦੂਕਾਂ ਦੀ ਵਰਤੋਂ ‘ਤੇ ਪਾਬੰਦੀ ਲਾਉਣ ਦੀ ਮੰਗ ਹੋ ਰਹੀ ਹੈ, ਹੁਣ ਅਮਨੈਸਟੀ ਇੰਟਰਨੈਸ਼ਨਲ ਇੰਡੀਆ ਨੇ  ਜੰਮੂ-ਕਸ਼ਮੀਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਪੈਲੇਟ ਬੰਦੂਕਾਂ ਨਾਲ ਹੋਈਆਂ ਮੌਤਾਂ ਜਾਂ ਜ਼ਖ਼ਮਾਂ ਸਬੰਧੀ ਨਿਰਪੱਖ ਜਾਂਚ ਕਰਾਏ। ਜਥੇਬੰਦੀ ਨੇ ਚੇਤੇ ਕਰਵਾਇਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦਿਹਾੜੇ ‘ਤੇ ਮੰਨਿਆ ਸੀ ਕਿ ਕਸ਼ਮੀਰ ‘ਚ ਬੰਦੂਕਾਂ ਜਾਂ ਹੋਰ ਸਖ਼ਤ ਕਦਮਾਂ ਨਾਲ ਬਦਲਾਅ ਨਹੀਂ ਆ ਸਕਦਾ।