• Home »
  • ਖਬਰਾਂ
  • » ਰਿਵਾਲਵਰ ਨਾਲ ਸੈਲਫੀ ਮਹਿੰਗੀ ਪਈ

ਰਿਵਾਲਵਰ ਨਾਲ ਸੈਲਫੀ ਮਹਿੰਗੀ ਪਈ

-ਪੰਜਾਬੀਲੋਕ ਬਿਊਰੋ
ਜਲੰਧਰ ਦੇ ਨਿਊ ਗੋਬਿੰਦ ਨਗਰ ‘ਚ ਬੀਤੀ ਰਾਤ ਇਕ ਨੌਜਵਾਨ ਆਪਣੇ ਪਿਤਾ ਦੀ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਸੈਲਫੀ ਲੈ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ, ਮੁੰਡਾ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਰਿਵਾਲਵਰ ਨਾਲ ਫੋਟੋ ਖਿੱਚ ਕੇ ਫੇਸਬੁੱਕ ਤੇ ਅਪਲੋਡ ਕਰਨਾ ਚਾਹੁੰਦਾ ਸੀ ਕਿ ਅਚਾਨਕ ਟ੍ਰਿਗਰ ਨੱਪਿਆ ਗਿਆ। ਗੋਲੀ ਉਸ ਦੀ ਪਿੱਠ ਵਿੱਚ ਵੱਜੀ, ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗੋਲੀ ਕੱਢ ਦਿੱਤੀ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।