• Home »
  • ਖਬਰਾਂ
  • » ਰਿਆਨ ਸਕੂਲ ਦੀ ਘਟਨਾ ਤੋਂ ਸਿੱਖਿਆ ਸਬਕ

ਰਿਆਨ ਸਕੂਲ ਦੀ ਘਟਨਾ ਤੋਂ ਸਿੱਖਿਆ ਸਬਕ

-ਪੰਜਾਬੀਲੋਕ ਬਿਊਰੋ
ਗੁੜਗਾਂਵ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ 7 ਸਾਲਾ ਬੱਚੇ ਦੇ ਕਤਲ ਦੀ ਘਟਨਾ ਤੋਂ ਸ਼ਿਮਲਾ ਨੇ ਇਕ ਵੱਡਾ ਸਬਕ ਲਿਆ ਹੈ। ਪ੍ਰਸ਼ਾਸ਼ਨ ਨੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਨਿਰਦੇਸ਼ ਦਿੱਤੇ ਹਨ ਕਿ ਦੂਜੀ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਇਕੱਲੇ ਟਾਇਲਟ ਬਾਥਰੂਮ ਨਾ ਭੇਜਿਆ ਜਾਵੇ, ਉਨਾਂ ਲਈ ਵੱਖਰੀ ਫੀਮੇਲ ਮੁਲਾਜ਼ਮ ਰੱਖੀ ਜਾਵੇ, ਨਾਲ ਹੀ ਟਾਇਲਟ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ, ਸਕੂਲ ਸਟਾਫ ਦਾ ਪੁਲਸ ਵੇਰੀਫਿਕੇਸ਼ਨ ਕਰਵਾਇਆ ਜਾਵੇ।
ਸਕੂਲਾਂ ਵਿੱਚ ਬਾਲ ਯੌਨ ਸੋਸ਼ਣ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਆਦੇਸ਼ ਵੀ ਦਿੱਤਾ ਗਿਆ ਹੈ। ਸਾਰੇ ਸਕੂਲਾਂ ਨੂੰ ਇਸ ਸੰਬੰਧੀ ਚੁੱਕੇ ਗਏ ਕਦਮਾਂ ਦਾ ਪ੍ਰਸ਼ਾਸਨ ਨੂੰ ਪਹਿਲੀ ਅਕਤੂਬਰ ਤੱਕ ਵੇਰਵਾ ਦੇਣਾ ਹੋਵੇਗਾ।
ਓਧਰ ਪ੍ਰਦਯੁਮਨ ਹੱਤਿਆ ਮਾਮਲੇ ‘ਚ ਰਿਆਨ ਇੰਟਰਨੈਸ਼ਨਲ ਗਰੁੱਪ ਦੇ ਉੱਤਰੀ ਜ਼ੋਨ ਹੈੱਡ ਫਰਾਂਸਿਸ ਥਾਮਸ ਨੂੰ 16 ਸਤੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ, ਜਦਕਿ ਐੱਚ.ਆਰ ਹੈੱਡ 18 ਸਤੰਬਰ ਤੱਕ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਹੈ।
ਰਿਆਨ ਗਰੁੱਪ ਦੇ ਮੂਹਰੈਲ ਪਿੰਟੋ ਪਰਿਵਾਰ ਨੂੰ ਬੰਬੇ ਹਾਈਕੋਰਟ ਨੇ ਰਾਹਤ ਦਿੰਦਿਆਂ ਅਗਾਊਂ ਜ਼ਮਾਨਤ ‘ਤੇ ਸੁਣਵਾਈ 14 ਸਤੰਬਰ ਤੱਕ ਅੱਗੇ ਪਾ ਦਿੱਤੀ ਹੈ।