• Home »
  • ਖਬਰਾਂ
  • » ਅਯੁੱਧਿਆ ਮਾਮਲੇ ‘ਚ ਸੁਪਰੀਮ ਕੋਰਟ ਦੀ ਮੰਨਾਂਗੇ-ਭਾਗਵਤ

ਅਯੁੱਧਿਆ ਮਾਮਲੇ ‘ਚ ਸੁਪਰੀਮ ਕੋਰਟ ਦੀ ਮੰਨਾਂਗੇ-ਭਾਗਵਤ

-ਪੰਜਾਬੀਲੋਕ ਬਿਊਰੋ
ਅਯੁੱਧਿਆ ਮਾਮਲੇ ‘ਤੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਉਹ ਸੁਪਰੀਮ ਕੋਰਟ ਦਾ ਹੁਕਮ ਮੰਨਣ ਲਈ ਪਾਬੰਦ ਹਨ। ਭਾਗਵਤ ਨੇ 50 ਮੁਲਕਾਂ ਦੇ ਰਾਜਦੂਤਾਂ ਤੇ ਡਿਪਲੋਮੈਟਾਂ ਨਾਲ ਮੁਲਾਕਾਤ ਵੀ ਕੀਤੀ। ‘ਇੰਡੀਅਨ ਐਕਸਪ੍ਰੈਸ’ ਮੁਤਾਬਕ ਭਾਗਵਤ ਨੂੰ ਜਦੋਂ ਇਸ ਪ੍ਰੋਗਰਾਮ ‘ਤੇ ਸਵਾਲ ਕੀਤਾ ਗਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਰਾਮ ਮੰਦਰ ਦਾ ਮਸਲਾ ਹੱਲ ਹੋ ਜਾਵੇਗਾ? ਇਸ ਦੇ ਜਵਾਬ ‘ਚ ਭਾਗਵਤ ਨੇ ਕਿਹਾ ਕਿ “ਇਹ ਮਾਮਲਾ ਅਜੇ ਸੁਪਰੀਮ ਕੋਰਟ ‘ਚ ਹੈ ਤੇ ਸੁਪਰੀਮ ਕੋਰਟ ਦਾ ਇਸ ‘ਤੇ ਜੋ ਵੀ ਫੈਸਲਾ ਹੋਵੇਗਾ, ਸਾਨੂੰ ਮਨਜ਼ੂਰ ਹੋਵੇਗਾ। ਇੱਕ ਸਵਾਲ ਦੇ ਜਵਾਬ ‘ਚ ਇਹ ਵੀ ਦੱਸਿਆ ਕਿ ਆਰ ਐਸ ਐਸ ਬੀ ਜੇ ਪੀ ‘ਤੇ ਕੰਟਰੋਲ ਨਹੀਂ ਕਰਦਾ ਤੇ ਨਾ ਹੀ ਬੀ ਜੇ ਪੀ ਆਰ ਐਸ ਐਸ ਨੂੰ ਕੰਟਰੋਲ ਕਰਦੀ ਹੈ। ਅਸੀਂ ਅਜ਼ਾਦ ਰਹਿ ਕੇ ਉਹਨਾਂ ਨਾਲ ਸੰਪਰਕ ਕਰਦੇ ਹਾਂ ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ।