• Home »
  • ਖਬਰਾਂ
  • » ਜੇਐਨਯੂ ਤੋਂ ਬਾਅਦ ਡੀਯੂ ‘ਚ ਵੀ ਸੰਘ ਦਾ ਸੂਪੜਾ ਸਾਫ

ਜੇਐਨਯੂ ਤੋਂ ਬਾਅਦ ਡੀਯੂ ‘ਚ ਵੀ ਸੰਘ ਦਾ ਸੂਪੜਾ ਸਾਫ

-ਪੰਜਾਬੀਲੋਕ ਬਿਊਰੋ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਖੱਬੇਪੱਖੀਆਂ ਨੇ ਬਾਜ਼ੀ ਮਾਰੀ ਤੇ ਸੰਘ ਦੇ ਵਿਦਿਆਰਥੀ ਸੰਗਠਨ ਏ ਬੀ ਵੀ ਪੀ ਨੂੰ ਮੂੰਹ ਦੀ ਖਾਣੀ ਪਈ, ਇਸ ਮਗਰੋਂ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਏ ਬੀ ਵੀ ਪੀ ਲਈ ਅਹਿਮ ਸਨ, ਪਰ ਇਥੇ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ , ਇਥੇ ਕਾਂਗਰਸੀ ਸੰਗਠਨ ਐਨ.ਐੱਸ.ਯੂ.ਆਈ ਨੇ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ‘ਤੇ ਜਿੱਤ ਹਾਸਲ ਕੀਤੀ ਹੈ, ਏ ਬੀ ਵੀ ਪੀ ਨੂੰ ਸਕੱਤਰੀ ਮਿਲੀ ਹੈ। ਇਸ ਜਿੱਤ ਮਗਰੋਂ ਰਾਹੁਲ ਗਾਂਧੀ ਨੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਹੈ।