• Home »
  • ਖਬਰਾਂ
  • » ਮਸਜਿਦ ‘ਚ ਸ਼ਿੰਜੋ ਆਬੋ ਦੇ ‘ਗਾਈਡ’ ਬਣੇ ਮੋਦੀ

ਮਸਜਿਦ ‘ਚ ਸ਼ਿੰਜੋ ਆਬੋ ਦੇ ‘ਗਾਈਡ’ ਬਣੇ ਮੋਦੀ

-ਪੰਜਾਬੀਲੋਕ ਬਿਊਰੋ
ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਤੇ ਉਹਨਾਂ ਦੀ ਧਰਮ ਪਤਨੀ ਦੋ ਦਿਨਾਂ ਦੌਰੇ ਲਈ ਭਾਰਤ ਪਹੁੰਚੇ ਹਨ। ਅਹਿਮਦਾਬਾਦ ਦੇ ਹਵਾਈ ਅੱਡੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਭਾਰਤੀ ਪਹਿਰਾਵੇ ਵਿੱਚ ਸਜੇ ਦੋਵੇਂ ਵਿਦੇਸ਼ੀ ਮਹਿਮਾਨ ਤੇ ਮੋਦੀ ਖੁੱਲੀ ਜੀਪ ਵਿੱਚ ਰੋਡ ਸ਼ੋਅ ਲਈ ਨਿਕਲੇ, ਤੇ ਫੇਰ ਸਾਬਰਮਤੀ ਆਸ਼ਰਮ ਪਹੁੰਚੇ। ਮੋਦੀ ਤੇ ਆਬੇ ਨੇ ਸ਼ਰਧਾ ਸੁਮਨ ਅਰਪਿਤ ਕੀਤੇ ਰਿਵਰ ਫਰੰਟ ‘ਤੇ ਵੀ ਕੁਝ ਸਮਾਂ ਕੱਟਿਆ। ਇਸ ਤੋਂ ਬਾਅਦ ਦੋਵੇਂ ਮਸ਼ਹੂਰ ਸੀਦੀ ਸੈਯਦ ਮਸਜਿਦ ਪੁੱਜੇ, ਸੰਸਕ੍ਰਿਤੀ ਤੇ ਖੂਬਸੂਰਤੀ ਦਾ ਸੁਮੇਲ ਇਸ ਮਸਜਿਦ ਦਾ ਇਤਿਹਾਸ ਮੋਦੀ ਨੇ ਖੁਦ ਆਬੇ ਨੂੰ ਦੱਸਿਆ। ਪੀ ਐਮ ਬਣਨ ਤੋਂ ਬਾਅਦ ਮੋਦੀ ਪਹਿਲੀ ਵਾਰ ਦੇਸ਼ ਦੀ ਕਿਸੇ ਮਸਜਿਦ ਵਿੱਚ ਗਏ ਹਨ। ਭਲਕੇ ਦੋਵੇਂ ਨੇਤਾ ਬੁਲੇਟ ਟਰੇਨ ਦੇ ਪ੍ਰੋਜੈਕਟ ਦਾ ਅਹਿਮਦਾਬਾਦ ਵਿੱਚ ਨੀਂਹ ਪੱਥਰ ਰੱਖਣਗੇ। ਇਸ ਉਪਰੰਤ ਗਾਂਧੀਨਗਰ ਸਥਿਤ ਮਹਾਤਮਾ ਮੰਦਰ ਵਿੱਚ ਭਾਰਤ ਜਪਾਨ ਐਨੂਯਲ ਸਮਿਟ ਵਿੱਚ ਹਿੱਸਾ ਲੈਣਗੇ।