• Home »
  • ਖਬਰਾਂ
  • » ਕਰਜ਼ਈ ਕਿਸਾਨ 22 ਤੋਂ ਮੋਤੀ ਬਾਗ ਮੂਹਰੇ ਮਾਰਨਗੇ ਧਰਨਾ

ਕਰਜ਼ਈ ਕਿਸਾਨ 22 ਤੋਂ ਮੋਤੀ ਬਾਗ ਮੂਹਰੇ ਮਾਰਨਗੇ ਧਰਨਾ

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਕਰਜ਼ਈ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦੇ ਸਕੀ, ਅੱਜ ਕਿਸਾਨੀ ਸੰਕਟ ਤੇ ਕਰਜ਼ ਨੂੰ ਲੈ ਕੇ ਕੈਬਨਿਟ ਸਬ ਕਮੇਟੀ ਤੇ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ ਹੋਈ, ਕੋਈ ਸਿੱਟਾ ਨਾ ਨਿਕਲਿਆ, ਤੇ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ 22 ਤੋਂ 26 ਸਤੰਬਰ ਤੱਕ ਪਟਿਆਲੇ ਮੋਤੀ ਬਾਗ ਅੱਗੇ ਕਰਜ਼ ਵਿੱਚ ਫ਼ਸੇ ਕਿਸਾਨਾਂ ਦਾ ਧਰਨਾ ਹੋਏਗਾ।
ਓਧਰ ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ, “ਆੜਤੀਆਂ ਨੂੰ ਕਿਸਾਨੀ ਕਰਜ਼ ਦੇਣ ਲਈ ਸਰਕਾਰ ਬਕਾਇਦਾ ਨਿਯਮ ਤਹਿ ਕਰੇਗੀ। ਆੜਤੀਆਂ ਨੂੰ ਕਰਜ਼ ਲਈ ਲਾਇਸੈਂਸ ਦੇਵਾਂਗੇ, ਕਿਸਾਨਾਂ ਦੇ ਹੱਕ ਵਿੱਚ ਬਣੇ ਹੋਏ ਸਰ ਛੋਟੂ ਰਾਮ ਕਾਨੂੰਨ ਨੂੰ ਲਾਗੂ ਕੋਸ਼ਿਸ਼ ਕਰਾਂਗੇ। ਅਗਲੀ ਮੀਟਿੰਗ ਆਖਰੀ ਹੋਵੇਗੀ ਤੇ ਅਸੀਂ ਕਿਸਾਨਾਂ ਦੇ ਪੱਖ ਵਿੱਚ ਫ਼ੈਸਲਾ ਲਾਵਾਂਗੇ।” ਮੈਨੀਫੈਸਟੋ ਦੇ ਵਾਅਦੇ ਹੁਣ ਤੱਕ ਪੂਰੇ ਨਾ ਹੋਣ ਬਾਰੇ ਸਿੱਧੂ ਨੇ ਕਿਹਾ, “ਮੈਂ ਮੈਨੀਫੈਸਟੋ ਬਣਨ ਮੌਕੇ ਕਾਂਗਰਸ ਵਿੱਚ ਨਹੀਂ ਸੀ। ਮੈਂ ਤਾਂ 18 ਦਿਨ ਪਹਿਲਾਂ ਕਾਂਗਰਸ ਵਿੱਚ ਆਇਆ ਸੀ। ਫੇਰ ਵੀ ਮੈਂ ਹਰ ਵਾਅਦੇ ਦੀ ਪੂਰੀ ਜ਼ਿਮੇਵਾਰੀ ਲੈਂਦਾ ਹਾਂ।