• Home »
  • ਖਬਰਾਂ
  • » ਛੋਟੀ ਕਾਰ ਖਰੀਦਣ ਵਾਲਿਆਂ ਲਈ ਜੀ ਐਸ ਟੀ ‘ਚ ਰਾਹਤ

ਛੋਟੀ ਕਾਰ ਖਰੀਦਣ ਵਾਲਿਆਂ ਲਈ ਜੀ ਐਸ ਟੀ ‘ਚ ਰਾਹਤ

-ਪੰਜਾਬੀਲੋਕ ਬਿਊਰੋ
ਜੀ.ਐੱਸ.ਟੀ. ਕੌਂਸਲ ਦੀ 21ਵੀਂ ਬੈਠਕ ‘ਚ ਕਰੀਬ 30 ਵਸਤੂਆਂ ‘ਤੇ ਲੱਗਣ ਵਾਲੇ ਜੀ.ਐੱਸ.ਟੀ ‘ਚ ਬਦਲਾਅ ਕੀਤਾ ਹੈ। ਵਿੱਤ ਮੰਤਰੀ ਅਰੁਣ ਜੇਟਲੀ ਨੇ ਇਸਦੀ ਜਾਣਕਾਰੀ ਦਿੱਤੀ। ਇਸ ਬਦਲਾਅ ‘ਚ ਸਭ ਤੋਂ ਜ਼ਿਆਦਾ ਫਾਇਦਾ ਉਨਾਂ ਲੋਕਾਂ ਨੂੰ ਹੋਇਆ ਹੈ ਜੋ ਆਉਣ ਵਾਲੇ ਸਮੇਂ ‘ਚ ਛੋਟੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਛੋਟੀਆਂ ਕਾਰਾਂ ਦੇ ਜੀ.ਐੱਸ.ਟੀ ‘ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ, ਜਦਕਿ ਪਹਿਲਾਂ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਕੌਂਸਲ ਗੱਡੀਆਂ ‘ਤੇ ਲਗਾਉਣ ਵਾਲੇ ਸੈੱਸ ‘ਚ ਇਜ਼ਾਫਾ ਕਰ ਸਕਦੀ ਹੈ। ਵਿੱਤ ਮੰਤਰੀ ਨੇ ਕਿਹਾ, ‘ਛੋਟੀ ਕਾਰ ਖਰੀਦਣ ਵਾਲਿਆਂ ‘ਤੇ ਕੋਈ ਵਾਧੂ ਬੋਝ ਨਹੀਂ ਵਧੇਗਾ।’
ਜੇਟਲੀ ਨੇ ਕਿਹਾ ਕਿ 1200 ਸੀ.ਸੀ. ਪੈਟਰੋਲ ਕਾਰ ਅਤੇ 1500 ਸੀ.ਸੀ. ਡੀਜਲ ਕਾਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਉਨਾਂ ਨੇ ਦੱਸਿਆ ਕਿ ਕੌਂਸਲ ਨੇ ਤੈਅ ਕੀਤਾ ਹੈ ਕਿ ਮਿਡ ਸਾਈਜ਼ ਕਾਰਾਂ ਦੇ ਸੈੱਸ ‘ਚ 2 ਫੀਸਦੀ ਦਾ ਇਜਾਫਾ ਹੋਵੇਗਾ। ਉੱਥੇ ਵੱਡੀਆਂ ਕਾਰਾਂ ‘ਤੇ ਸੈੱਸ 5 ਫੀਸਦੀ ਵਧਾਇਆ ਗਿਆ ਹੈ। ਐੱਸ.ਯੂ.ਵੀ. ‘ਤੇ 7 ਫੀਸਦੀ ਸੈੱਸ ਵਧਾਇਆ ਗਿਆ ਹੈ। 13 ਸੀਟਰ ਵਾਈਕਲ ‘ਤੇ ਟੈਕਸ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਕੁਝ ਅਜਿਹਾ ਬਦਲਾਅ ਹੋਵੇਗਾ-
-ਛੋਟੀ ਕਾਰ, 13 ਸੀਟਰ ਵਾਈਕਲ ਅਤੇ ਹਾਈਬ੍ਰਿਡ ਕਾਰ- ਕੋਈ ਬਦਲਾਅ ਨਹੀਂ
-ਮਿਡ ਸਾਈਜ ਕਾਰ , 2 ਫੀਸਦੀ ਵਾਧਾ
-ਵੱਡੀ ਕਾਰ, 5 ਫੀਸਦੀ ਦਾ ਵਾਧਾ
-ਐੱਸ.ਯੂ.ਵੀ 7 ਫੀਸਦੀ ਦਾ ਵਾਧਾ