• Home »
  • ਖਬਰਾਂ
  • » ਜਾਨਲੇਵਾ ਬਲੂ ਵੇਲ ਗੇਮ ਨੇ ਪੰਜਾਬ ‘ਚ ਪਸਾਰੇ ਪੈਰ

ਜਾਨਲੇਵਾ ਬਲੂ ਵੇਲ ਗੇਮ ਨੇ ਪੰਜਾਬ ‘ਚ ਪਸਾਰੇ ਪੈਰ

-ਪੰਜਾਬੀਲੋਕ ਬਿਊਰੋ
ਬਲੂ ਵੇਲ ਨੇ ਪੰਜਾਬ ਵਿੱਚ ਵੀ ਖੂਨੀ ਖੇਡ ਸ਼ੁਰੂ ਕੀਤਾ ਹੈ, ਚਾਰ ਦਿਨ ਪਹਿਲਾਂ ਪਠਾਨਕੋਟ ਦੇ ਆਰਮੀ ਸਕੂਲ ਦੇ 11ਵੀਂ ਜਮਾਤ ਦੇ 17 ਸਾਲਾ ਵਿਦਿਆਰਥੀ ਨੇ ਗੇਮ ਦਾ ਟਾਸਕ ਪੂਰਾ ਕਰਨ ਲਈ ਫਾਹਾ ਲਾ ਲਿਆ, ਪਰਿਵਾਰ ਵਲੋਂ ਦੇਖੇ ਜਾਣ ‘ਤੇ ਮੁੰਡੇ ਨੂੰ ਬਚਾਅ ਲਿਆ ਗਿਆ, ਤੁਰੰਤ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਮੁੰਡੇ ਨੇ ਰੌਂਗਟੇ ਖੜੇ ਕਰਨ ਵਾਲੀਆਂ ਗੱਲਾਂ ਦੱਸੀਆਂ। ਉਸ ਦੀ ਬਾਂਹ ‘ਤੇ ਚਾਕੂ ਨਾਲ ਬਲੂ ਗੇਮ ਬਣਾਈ ਹੋਈ ਹੈ। 3-4 ਮਹੀਨਿਆਂ ਤੋਂ ਇਹ ਗੇਮ ਖੇਡ ਰਿਹਾ ਸੀ, ਟਾਸਕ ਪੂਰੇ ਕਰਦਿਆਂ ਉਸ ਨੇ ਆਪਣੀਆਂ ਕਿਤਾਬਾਂ ਨੂੰ ਅੱਗ ਲਾ ਦਿੱਤੀ ਸੀ, ਫੇਰ ਛੱਤ ਤੋਂ ਛਾਲ ਮਾਰ ਦਿੱਤੀ ਸੀ, ਉਸ ਦੀ ਲੱਤ ਟੁੱਟ ਗਈ, ਨਸ ਕੱਟ ਕੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ, ਪਰ ਬਚ ਗਿਆ, ਡਿਪਰੈਸ਼ਨ ਦਾ ਬਹਾਨਾ ਬਣਾ ਕੇ 10 ਦਿਨਾਂ ਤੋਂ ਸਕੂਲ ਨਹੀਂ ਸੀ ਜਾ ਰਿਹਾ। ਫੇਰ ਪੱਖੇ ਨਾਲ ਲਟਕ ਗਿਆ। ਡਾਕਟਰ ਨੂੰ ਬੱਚੇ ਨੇ ਕਿਹਾ ਕਿ ਮੈਂ ਗੇਮ ਦਾ ਟਾਸਕ ਪੂਰਾ ਕਰ ਰਿਹਾ ਸੀ, ਖੁਦਕੁਸ਼ੀ ਨਹੀਂ ਸੀ ਕਰ ਰਿਹਾ, ਉਸ ਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ। ਇਸ ਗੇਮ ਨਾਲ ਉਸ ਦੇ 10 ਹੋਰ ਦੋਸਤ ਵੀ ਜੁੜੇ ਹਨ, ਮੁੰਡੇ ਦੇ ਪਰਿਵਾਰ ਨੇ ਦੱਸਿਆ ਕਿ ਉਹ ਕਈ ਮਹੀਨਿਆਂਤੋਂ ਦੇਰ ਰਾਤ ਤੱਕ ਜਾਗਦਾ ਰਹਿੰਦਾ ਸੀ, ਰਾਤ ਨੂੰ ਸੁੱਤਾ ਉਠ ਕੇ ਨੁਹਾਉਣ ਲੱਗਦਾ, ਛੱਤ ਤੇ ਟਹਿਲਦਾ, ਕਈ ਵਾਰ ਘਰੋਂ ਬਾਹਰ ਵੀ ਰਾਤ ਨੂੰ ਘੁੰਮਣ ਚਲਾ ਜਾਂਦਾ, ਪਰਿਵਾਰ ਸਮਝਦਾ ਰਿਹਾ ਕਿ ਪੜਾਈ ਦਾ ਬੋਝ ਹੋਣ ਕਰਕੇ ਅਜਿਹਾ ਹੋ ਰਿਹਾ ਹੈ, ਉਸ ਵਲੋਂ ਚੋਰੀ ਚੋਰੀ ਫੋਨ ‘ਤੇ ਗੇਮ ਖੇਡੇ ਜਾਣ ਦਾ ਪਰਿਵਾਰ ਨੂੰ ਪਤਾ ਨਹੀਂ ਲੱਗਿਆ।
ਉਸ ਦੀ ਕੌਂਸਲਿੰਗ ਕਰਵਾਈ ਜਾ ਰਹੀ ਹੈ, ਉਸ ਦੇ ਬਾਕੀ 10 ਦੋਸਤਾਂ ਦੀ ਵੀ ਪੜਤਾਲ ਕੀਤੀ ਜਾਵੇਗੀ।
ਯਾਦ ਰਹੇ ਸੋਮਵਾਰ ਦੀ ਰਾਤ ਨੂੰ ਰਾਜਸਥਾਨ ਦੇ ਜੋਧਪੁਰ ਵਿੱਚ ਬਲੂ ਗੇਮ ਦਾ ਟਾਸਕ ਪੂਰਾ ਕਰਨ ਲਈ ਪਹਾੜੀ ਤੋਂ ਝੀਲ ਵਿੱਚ ਛਾਲ ਮਾਰਨ ਵਾਲੀ 17 ਸਾਲਾ ਕੁੜੀ ਨੂੰ ਲੋਕਾਂ ਨੇ ਬਚਾਇਆ।