• Home »
  • ਖਬਰਾਂ
  • » ਆਪ ਦੇ ਵਿਦਿਆਰਥੀ ਵਿੰਗ ਨੇ ਭਾਜਪਾ ਦੇ ਗੜ ‘ਚ ਲਾਈ ਸੰਨ

ਆਪ ਦੇ ਵਿਦਿਆਰਥੀ ਵਿੰਗ ਨੇ ਭਾਜਪਾ ਦੇ ਗੜ ‘ਚ ਲਾਈ ਸੰਨ

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਪੂਰੇ ਉਤਸ਼ਾਹ ਵਿੱਚ ਹੈ, ਪਾਰਟੀ ਦੇ ਵਿਦਿਆਰਥੀ ਵਿੰਗ ਸੀ ਵਾਈ ਐਸ ਐਸ ਦੇ 46 ਉਮੀਦਵਾਰਾਂ ਨੇ ਬੀਜੇਪੀ ਦੇ ਗੜ ਰਾਜਸਥਾਨ ਵਿੱਚ  ਯੂਨੀਵਰਸਿਟੀ ਦੀਆਂ ਵਿਦਿਆਰਥੀ ਸੰਘ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਇਨਾਂ ਵਿੱਚ 12 ਪ੍ਰਧਾਨ ਅਹੁਦੇ ਤੇ ਕਈ ਕਾਲਜਾਂ ਵਿੱਚ ਉਪ ਪ੍ਰਧਾਨ ਤੇ ਸਕੱਤਰ ਦੇ ਅਹੁਦਿਆਂ ਸ਼ਾਮਲ ਹਨ। ਪਾਰਟੀ ਦੇ ਸੀਨੀਅਰ ਆਗੂ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਦਿੱਲੀ ਤੇ ਰਾਜਸਥਾਨ ਦੇ ਸਥਾਨਕ ਕਾਰਕੁਨਾਂ ਨੂੰ ਮਿਲਦਾ ਹੈ। ਦਿੱਲੀ ਯੂਨੀਵਰਸਿਟੀ ਦੀਆਂ ਆਗਾਮੀ ਚੋਣਾਂ ਨਾ ਲੜਨ ਦਾ ਫ਼ੈਸਲਾ ਕਰਨ ਵਾਲੀ ਆਪ ਹੁਣ ਉਤਸ਼ਾਹਤ ਹੋ ਕੇ ਫੈਸਲਾ ਬਦਲ ਵੀ ਸਕਦੀ ਹੈ।