• Home »
  • ਖਬਰਾਂ
  • » ਪੰਜਾਬ ‘ਚ ਹਾਈ ਅਲਰਟ ਦੇ ਬਾਵਜੂਦ ਬੱਚੀਆਂ ਦੀ ਪੱਤ ਨਾਲ ਖਿਲਵਾੜ

ਪੰਜਾਬ ‘ਚ ਹਾਈ ਅਲਰਟ ਦੇ ਬਾਵਜੂਦ ਬੱਚੀਆਂ ਦੀ ਪੱਤ ਨਾਲ ਖਿਲਵਾੜ

-ਪੰਜਾਬੀਲੋਕ ਬਿਊਰੋ
ਡੇਰਾ ਸਿਰਸਾ ਮੁਖੀ ਦੇ ਸਾਧਵੀ ਬਲਾਤਕਾਰ ਕੇਸ ਦਾ ਫੈਸਲਾ 25 ਅਗਸਤ ਨੂੰ ਆਉਣਾ ਹੈ, ਜਿਸ ਕਰਕੇ ਡੇਰਾ ਪ੍ਰੇਮੀਆਂ ਵਲੋਂ ਕਿਸੇ ਤਰਾਂ ਦੀ ਗੜਬੜੀ ਦੇ ਸ਼ੱਕ ਦੇ ਚੱਲਦਿਆਂ ਪੰਜਾਬ ਭਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਪਰ ਇਸ ਦੇ ਬਾਵਜੂਦ ਕਿੰਨੀ ਕੁ ਸੁੱਰਖਿਆ ਆਮ ਲੋਕਾਂ ਨੂੰ ਮਿਲ ਰਹੀ ਹੈ, ਦੋ ਘਟਨਾਵਾਂ ਇਸ ਦੀ ਪੋਲ ਖੋਲ ਰਹੀਆਂ ਹਨ, ਇਗ ਘਟਨਾ ਜਗਰਾਉਂ ਹਲਕੇ ਵਿੱਚ ਵਾਪਰੀ, ਜਿੱਥੇ ਸਕੂਲ ਦੀ ਨਬਾਲਗ ਵਿਦਿਆਰਥਣ ਨਾਲ ਰਾਹ ਵਿੱਚ ਅਗਵਾ ਕਰਕੇ ਗੈਂਗਰੇਪ ਹੋਇਆ, ਪੁਲਿਸ ਕੇਸ ਦਰਜ ਕਰਕੇ ਛਾਣਬੀਣ ਦੀ ਗੱਲ ਕਰ ਰਹੀ ਹੈ, ਜਦਕਿ ਇਕ ਮੁਲਜ਼ਮ ਨੂੰ ਪੀੜਤਾ ਪਹਿਚਾਣਦੀ ਹੈ।
ਦੂਜੀ ਘਟਨਾ ਗੁਰੂ ਕੀ ਨਗਰੀ ਦੇ ਕਟੜਾ ਕਰਮ ਸਿੰਘ ਵਿੱਚ ਵਾਪਰੀ, ਜਿੱਥੇ ਤਿੰਨ ਮਨਚਲੇ ਨੌਜਵਾਨਾਂ ਨੇ 12 ਸਾਲਾ ਬੱਚੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਦੀ ਇਹ ਕਰਤੂਤ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪਰ ਪੁਲਿਸ ਇਨਾਂ ਮਨਚਲਿਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਮੁਤਾਬਕ ਕਟੜਾ ਕਰਮ ਸਿੰਘ ਵਿੱਚ 12 ਸਾਲ ਦੀ ਵਿਦਿਆਰਥਣ ਆਪਣੇ ਸਕੂਲ ਤੋਂ ਘਰ ਜਾ ਰਹੀ ਸੀ। ਉਸ ਨੂੰ ਰਸਤੇ ਵਿੱਚ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਰੋਕਿਆ ਤੇ ਉਸ ਨਾਲ ਇਤਰਾਜ਼ਯੋਗ ਹਰਕਤਾਂ ਵੀ ਕੀਤੀਆਂ। ਪਹਿਲਾਂ ਵੀ ਇਹ ਮੁਸ਼ਟੰਡੇ ਕੁੜੀ ਨੂੰ ਰਾਹ ਜਾਂਦੀ ਨੂੰ ਪਰੇਸ਼ਾਨ ਕਰਦੇ ਸਨ, ਪਰ ਕੁੜੀ ਘਰ ਵਾਲਿਆਂ ਤੋਂ ਛੁਪਾਉਂਦੀ ਰਹੀ, ਜਦ ਉਸ ਨਾਲ ਸਰੇਆਮ ਸਰੀਰਕ ਛੇੜਛਾੜ ਕੀਤੀ ਗਈ, ਤਾਂ ਉਸ ਨੇ ਪਰਿਵਾਰ ਨੂੰ ਦੱਸ ਦਿੱਤਾ ਤੇ ਮਾਮਲਾ ਪੁਲਿਸ ਕੋਲ ਪੁਚਾਇਆ ਗਿਆ। ਪਰ ਪੁਲਿਸ ਕਹਿੰਦੀ ਛਾਣਬੀਣ ਕਰ ਰਹੇ ਹਾਂ।

ਇਸ ਦੌਰਾਨ ਖਬਰ ਆਈ ਹੈ ਕਿ ਡੇਰਾ ਮੁਖੀ ਦੀ ੨੫ ਅਗਸਤ ਦੀ ਅਦਾਲਤਚ ਪੇਸ਼ੀ ਨੂੰ ਲੈ ਕੇ ਸੁਰੱਖਿਆ ਵਜੋਂ ਅਰਧ ਸੈਨਿਕ ਬਲਾਂ ਦੀਆਂ 5 ਕੰਪਨੀਆਂ ਪੰਚੁਕੁਲਾ ਪਹੁੰਚ ਗਈਆਂ ਹਨ।