• Home »
  • ਖਬਰਾਂ
  • » ਡੂਢ ਹਫਤੇ ਬਾਅਦ ਵੀ ਨਹੀਂ ਹੋਇਆ ਖੁਦਕੁਸ਼ੀ ਕਰ ਗਏ ਕਿਸਾਨ ਦਾ ਸਸਕਾਰ

ਡੂਢ ਹਫਤੇ ਬਾਅਦ ਵੀ ਨਹੀਂ ਹੋਇਆ ਖੁਦਕੁਸ਼ੀ ਕਰ ਗਏ ਕਿਸਾਨ ਦਾ ਸਸਕਾਰ

-ਪੰਜਾਬੀਲੋਕ ਬਿਊਰੋ
ਰਾਮਪੁਰਾ ਫੂਲ ਦੇ ਪਿੰਡ ਜਿਓਂਦ ਦੇ ਇਕ ਕਿਸਾਨ ਨੇ ਆੜਤੀਏ ਨਾਲ ਝਗੜੇ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਸੀ, ਖੁਦਕੁਸ਼ੀ ਨੋਟ ਨੂੰ ਅਧਾਰ ਬਣਾ ਕੇ ਪੁਲਿਸ ਨੇ ਆੜਤੀਏ ਖਿਲਾਫ ਕੇਸ ਦਰਜ ਕਰ ਲਿਆ, ਆੜਤੀਆਂ ਨੇ ਇਸ ਦੀ ਵਿਰੋਧਤਾ ਕੀਤੀ ਤੇ ਧਰਨਾ ਵੀ ਮਾਰਿਆ ਸੀ, ਦੂਜੇ ਪਾਸੇ ਕਿਸਾਨ ਜਥੇਬੰਦੀਆਂ ਆੜਤੀਏ ਦੀ ਗਿਰਫਤਾਰੀ ਦੀ ਮੰਗ ‘ਤੇ ਅੜੀਆਂ ਹੋਈਆਂ ਰੋਸ ਵਿਖਾਵੇ ਕਰ ਰਹੀਆਂ ਨੇ, ਧਰਨੇ ਮਾਰੇ ਜਾ ਰਹੇ ਨੇ ਤੇ 10 ਦਿਨਾਂ ਬਾਅਦ ਵੀ ਖੁਦਕੁਸ਼ੀ ਕਰ ਗਏ ਕਿਸਾਨ ਦਾ ਸਸਕਾਰ ਨਹੀਂ ਕੀਤਾ ਗਾ।
ਪ੍ਰਸ਼ਾਸਨ ਜਿਵੇਂ ਕਿਵੇਂ ਮਾਮਲਾ ਠੰਡਾ ਕਰਨ ਦੇ ਯਤਨਾਂ ਵਿੱਚ ਲੱਗਿਆ ਹੋਇਆ ਹੈ।