• Home »
  • ਖਬਰਾਂ
  • » ਲੌਂਗੋਵਾਲ ਦੀ ਬਰਸੀ ਮਨਾਉਣ ਨੂੰ ਲੈ ਕੇ ਕਾਂਗਰਸੀਆਂ ‘ਚ ਰੱਫੜ

ਲੌਂਗੋਵਾਲ ਦੀ ਬਰਸੀ ਮਨਾਉਣ ਨੂੰ ਲੈ ਕੇ ਕਾਂਗਰਸੀਆਂ ‘ਚ ਰੱਫੜ

-ਪੰਜਾਬੀਲੋਕ ਬਿਊਰੋ
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਨੂੰ ਕੈਪਟਨ 20 ਅਗਸਤ ਸ਼ਹਾਦਤ ਦਿਵਸ ਵਜੋਂ ਮਨਾਉਣਾ ਚਾਹੁੰਦੇ ਹਨ ਤੇ ਤਿਆਰੀ ਵਿੱਢ ਦਿੱਤੀਆਂ ਹਨ, ਲੌਂਗੋਵਾਲ ਦੀ ਦਾਣਾ ਮੰਡੀ ਵਿੱਚ ਜਗਾ ਵੀ ਲੈ ਲਈ ਹੈ, ਪਰ ਕਾਂਗਰਸ ਪਾਰਟੀ ਇਸ ‘ਤੇ ਨਰਾਜ਼ ਹੈ, ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਸੰਤ ਲੌਂਗੋਵਾਲ ਅਕਾਲੀ ਦਲ ਦੇ ਨੇਤਾ ਸਨ, ਉਹਨਾਂ ਦੀ ਬਰਸੀ ਅਕਾਲੀਆਂ ਨੂੰ ਮਨਾਉਣ ਦੇਣੀ ਚਾਹੀਦੀ ਹੈ। ਪਰ ਕੈਪਟਨ ਨੇ ਸਮਾਗਮ ਦੀ ਤਿਆਰੀ ਵਾਸਤੇ ਸਾਧੂ ਸਿੰਘ ਧਰਮਸੋਤ ਦੀ ਡਿਊਟੀ ਲਾਈ ਹੋਈ ਹੈ।
ਓਧਰ ਅਕਾਲੀ ਕਾਂਗਰਸੀਆਂ ਨਾਲੋਂ ਵੱਧ ਇਕੱਠ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ, ਸਰਕਾਰ ਵਲੋਂ ਅਕਾਲੀਆਂ ਨੂੰ ਜ਼ਮੀਨ ਨਾ ਦਿੱਤੇ ਜਾਣ ਕਰਕੇ ਅਕਾਲੀਆਂ ਨੇ ਇਕ ਪ੍ਰਾਈਵੇਟ ਸਕੂਲ ਦਾ ਸਟੇਡੀਅਮ ਲਿਆ ਹੈ, ਜਿੱਥੇ ਰੈਲੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪਾਰਟੀ ਨੇ ਹਰ ਨੁਮਾਇੰਦੇ ਨੂੰ ਇਥੇ ਪੁੱਜਣ ਦਾ ਸੱਦਾ ਦੇਣ ਦੇ ਨਾਲ ਨਾਲ ਭਾਜਪਾ ਦੀ ਕੌਮੀ ਲੀਡਰਸ਼ਿਪ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੂੰ ਵੀ ਸੱਦਾ ਦਿੱਤਾ ਹੈ।